ਮੋਗਾ ਜ਼ਿਲੇ ''ਚ ਕੋਰੋਨਾ ਦੇ 16 ਨਵੇਂ ਕੇਸਾਂ ਦੀ ਹੋਈ ਪੁਸ਼ਟੀ
Friday, Jul 17, 2020 - 02:22 AM (IST)
ਮੋਗਾ, (ਸੰਦੀਪ ਸ਼ਰਮਾ)- ਜ਼ਿਲੇ ’ਚ ਅੱਜ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਜ਼ਿਲਾ ਮੋਗਾ ਤੇ 16 ਜੁਲਾਈ ਦਾ ਅੰਕੜਾ ਭਾਰੀ ਰਿਹਾ। ਇਸ ਦੇ ਬਾਅਦ ਹੁਣ ਜ਼ਿਲੇ ’ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਅੱਜ 173 ਹੋ ਗਈ ਹੈ, ਉਥੇ ਜ਼ਿਲੇ ’ਚ ਇਸ ਸਮੇਂ ਕੋਰੋਨਾ ਦੇ 41 ਕੇਸ ਐਕਟਿਵ ਹਨ ਅਤੇ 128 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ 16 ਨਵੇਂ ਸਾਹਮਣੇ ਆਏ ਕੋਰੋਨਾ ਪੀੜਤ ਮਾਮਲਿਆਂ ’ਚ 8 ਸਾਹਮਣੇ ਆ ਚੁੱਕੇ ਪੀੜਤਾਂ ਦੇ ਸੰਪਰਕ ਵਾਲੇ ਜਿਨ੍ਹਾਂ ’ਚ 5 ਪੁਲਸ ਕਰਮਚਾਰੀ ਵੀ ਸ਼ਾਮਲ ਹਨ, ਜਿੰਨਾਂ ਵਿਚ ਚਾਰ ਐੱਸ. ਐੱਸ. ਪੀ. ਦਫਤਰ ਦੇ ਅਤੇ 1 ਪੀ. ਸੀ. ਟਾਰ ਕਰਮਚਾਰੀ ਸ਼ਾਮਲ ਹੈ, 3 ਆਪਣੇ ਦੇਸ਼ ’ਚ ਹੀ ਇਕ ਸਥਾਨ ਤੋਂ ਦੂਸਰੀ ਜਗ੍ਹਾ ਯਾਤਰਾ ਕਰਨ ਵਾਲੇ ਯਾਤਰੀ, 1 ਇੰਟਰਨੈਸ਼ਨਲ ਯਾਤਰੀ, 3 ਨਵੇਂ ਮਾਮਲੇ, ਇਕ ਕੈਦੀ ਸ਼ਾਮਲ ਹੈ। ਡਾ. ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਅੱਜ ਤੱਕ ਕੋਰੋਨਾ ਦੇ ਲਈ 20 ਹਜ਼ਾਰ 92 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 19 ਹਜ਼ਾਰ 436 ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ, ਉਥੇ ਅੱਜ ਵੀ ਵਿਭਾਗੀ ਟੀਮਾਂ ਵਲੋਂ 245 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਸਮੇਤ ਹੁਣ ਵਿਭਾਗ ਨੂੰ 371 ਦੀ ਰਿਪੋਰਟ ਦੀ ਉਡੀਕ ਹੈ।
ਜ਼ਰੂਰੀ ਕੰਮ ਤੇ ਹੀ ਘਰ ਤੋਂ ਬਾਹਰ ਨਿਕਲੇ : ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਜ਼ਰੂਰੀ ਕੰਮ ਤੇ ਹੀ ਘਰੋਂ ਬਾਹਰ ਨਿਕਲਣ ਅਤੇ ਕਿਸੇ ਨਾਲ ਗਲਤੀ ਨਾਲ ਵੀ ਹੱਥ ਨਾਲ ਮਿਲਾਓ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਪਣੇ ਹੱਥ ਵਾਰ ਸੈਨੀਟਾਈਜਰ ਜਾਂ ਸਾਬਣ ਨਾਲ ਧੋਣੇ ਚਾਹੀਦੇ ਹਨ।