ਸ੍ਰੀ ਦਰਬਾਰ ਸਾਹਿਬ ਦੇ ਦਾਨ ''ਚ ਪੰਜ ਸਾਲਾ ''ਚ ਹੋਇਆ 16 ਫੀਸਦੀ ਵਾਧਾ

Monday, Jan 08, 2018 - 05:30 PM (IST)

ਅੰਮ੍ਰਿਤਸਰ — ਸ੍ਰੀ ਦਰਬਾਰ ਸਾਹਿਬ 'ਚ ਦਿੱਤੇ ਗਏ ਦਾਨ 'ਚ ਪਿਛਲੇ ਪੰਜ ਸਾਲਾ 'ਚ ਲਗਭਗ 16 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਦਾ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਅੰਗ੍ਰੇਜ਼ੀ ਅਖਬਾਰ ਨੂੰ ਦਿੱਤੇ ਗਏ ਅੰਕੜਿਆਂ 'ਚ ਹੋਇਆ ਹੈ।
ਅੰਕੜਿਆਂ ਮੁਤਾਬਕ 2012-13 'ਚ ਸ੍ਰੀ ਦਰਬਾਰ ਸਾਹਿਬ ਨੂੰ 67 ਕਰੋੜ ਰੁਪਏ ਦਾ ਦਾਨ ਮਿਲਿਆ। ਇਹ ਅੰਕੜਾ 2013-14 'ਚ 69 ਕਰੋੜ ਰੁਪਏ ਹੋ ਗਿਆ, 2014-15 'ਚ 73 ਕਰੋੜ, 2015-16 'ਚ 74 ਕਰੋੜ ਰੁਪਏ ਤੇ 2016-17 'ਚ 75 ਕਰੋੜ ਰੁਪਏ ਤਕ ਪੁਹੰਚ ਗਿਆ। ਐੱਸ. ਜੀ. ਪੀ. ਸੀ.  ਨੇ ਅੰਦਾਜ਼ਾ ਲਗਾਇਆ ਹੈ ਕਿ ਚਾਲੂ ਵਿਤੀ ਸਾਲ (2017-18) 'ਚ ਦਾਨ ਲਗਭਗ 78 ਕਰੋੜ ਰੁਪਏ ਤਕ ਦਾ ਅੰਕੜਾ ਪੂਰਾ ਕਰ ਲਵੇਗਾ। ਐੱਸ. ਜੀ. ਪੀ. ਸੀ. ਦੇ ਮੁੱਖ ਸਕਤੱਰ ਰੂਪ ਸਿੰਘ ਨੇ ਕਿਹਾ ਕਿ ਗੁਰਬਾਣੀ ਕੀਰਤਨ ਦੇ ਲਾਈਵ ਪ੍ਰਸਾਰਣ ਤੋਂ ਬਾਅਦ ਇਹ ਵਾਧਾ ਦਰਜ ਕੀਤਾ ਗਿਆ ਹੈ।
2016 'ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਉਸ ਸਮੇਂ ਸਜਾਇਆ ਗਿਆ ਸੀ ਜਦ ਇਕ ਵਿਰਾਸਤੀ ਸੜਕ ਦਾ ਨਿਰਮਾਣ ਟਾਊਨ ਹਾਲ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ 'ਚ ਕੀਤਾ ਗਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਲੋਕਾਂ ਨੂੰ ਆਕਰਸ਼ਿਤ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਹਰ ਰੋਜ਼ ਇਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਦਾ ਕੋਈ ਰਿਕਾਰਡ ਦਰਜ ਨਹੀਂ ਹੋ ਸਕਦਾ। ਹਾਲਾਂਕਿ, ਐੱਸ. ਜੀ. ਪੀ. ਸੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਗਿਣਤੀ ਦਾਨ ਦਾ ਸਟੀਕ ਅੰਕੜਾ ਨਹੀਂ ਦਰਸਾਉਂਦੀ ਕਿਉਂਕਿ ਕਈ ਸ਼ਰਧਾਲੂ ਮੰਦਰ ਦੇ ਅੰਦਰ ਨਹੀਂ ਜਾ ਸਕਦੇ ਕਿਉਂਕਿ ਲੰਬੀ ਕਤਾਰਾਂ ਦੇ ਕਾਰਨ ਉਨ੍ਹਾਂ ਨੇ ਘੰਟਿਆਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ। 
ਸ੍ਰੀ ਦਰਬਾਰ ਸਾਹਿਬ 'ਚ ਲੰਗਰ ਦੇ ਇੰਚਾਰਜ ਲਖਬੀਰ ਸਿੰਘ ਨੇ ਕਿਹਾ ਕਿ ਛੁੱਟੀਆਂ ਦੌਰਾਨ ਸੰਗਤਾਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ। ਆਮ ਤੌਰ 'ਤੇ ਹਰ ਮਹੀਨੇ ਲੰਗਰ 'ਚ 1,900 ਕੁਇੰਟਲ ਕਣਕ ਦਾ ਆਟਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਾਲ ਜੂਨ 'ਚ ਕਰੀਬ 2500 ਕੁਇੰਟਲ ਆਟੇ ਦਾ ਇਸਤੇਮਾਲ ਕੀਤਾ ਗਿਆ ਸੀ। ਜੂਨ ਮਹੀਨੇ 'ਚ ਗਰਮੀ ਦੀਆਂ ਛੁੱਟੀਆਂ ਪੈਂਦੀਆਂ ਹਨ, ਜਿਸ ਕਾਰਨ ਲੋਕ ਭਾਰੀ ਗਿਣਤੀ 'ਚ ਇਥੇ ਆਉਂਦੇ ਹਨ। ਹਰ ਰੋਜ਼ 70 ਕੁਇੰਟਲ ਆਟਾ ਲਗਣਾ ਆਮ ਗੱਲ ਹੈ। 31 ਦਸੰਬਰ 2017 ਨੂੰ ਇਹ ਖਪਤ 130 ਕੁਇੰਟਲ ਸੀ, ਜਦਕਿ 1 ਜਨਵਰੀ ਨੂੰ 14 ਕੁਇੰਟਲ ਸੀ।  


Related News