ਪੌਂਗ ਡੈਮ ਦੀ ਝੀਲ ''ਚ ਹਰ ਰੋਜ਼ ਆ ਰਹੇ ਹਨ 1500 ਪੰਛੀ

Monday, Jan 22, 2018 - 02:26 AM (IST)

ਪੌਂਗ ਡੈਮ ਦੀ ਝੀਲ ''ਚ ਹਰ ਰੋਜ਼ ਆ ਰਹੇ ਹਨ 1500 ਪੰਛੀ

ਮੁਕੇਰੀਆਂ, (ਜ.ਬ.)- ਉੱਤਰੀ ਭਾਰਤ ਦੀ ਪ੍ਰਸਿੱਧ ਝੀਲ ਜੋ ਬਿਆਸ ਦਰਿਆ 'ਤੇ ਪੌਗ ਡੈਮ ਦੇ ਨਾਂ ਨਾਲ ਮਸ਼ਹੂਰ ਹੈ, 'ਚ ਸਰਦ ਰੁੱਤ 'ਚ ਬਰਫੀਲੇ ਖੇਤਰਾਂ ਤੋਂ ਆਉਣ ਵਾਲੇ ਪੰਛੀਆਂ ਦੀ ਸੰਖਿਆ 'ਚ ਹਰ ਰੋਜ਼ ਵਾਧਾ ਹੁੰਦਾ ਜਾ ਰਿਹਾ ਹੈ। ਜੰਗਲੀ ਜੀਵ ਵਿਭਾਗ ਦੇ ਡੀ. ਐੱਫ. ਓ. ਸੇਵਾ ਸਿੰਘ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਹਰ ਰੋਜ਼ 1500 ਦੇ ਕਰੀਬ ਪ੍ਰਵਾਸੀ ਪੰਛੀਆਂ ਦਾ ਆਉਣਾ ਜਾਰੀ ਹੈ। ਹੁਣ ਤੱਕ 72,240 ਪੰਛੀ, ਸਾਈਬੇਰੀਆ, ਮੱਧ ਏਸ਼ੀਆ, ਯੂਰਪ, ਰੂਸ, ਚੀਨ ਤੇ ਤਿੱਬਤ ਆਦਿ ਦੇਸ਼ਾਂ ਤੋਂ ਭਾਰੀ ਗਿਣਤੀ ਵਿਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਲੱਖ ਤੋਂ ਵੱਧ ਗਿਣਤੀ 'ਚ ਪੰਛੀਆਂ ਦੇ ਅਉਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਵੱਖ-ਵੱਖ ਰੰਗਾਂ ਦੇ ਪੰਛੀ ਪੌਂਗ ਬੰਨ੍ਹ ਦੀ ਮਹਾਰਾਣਾ ਪ੍ਰਤਾਪ ਝੀਲ 'ਚੇ ਆਪਣਾ ਬਸੇਰਾ ਬਣਾ ਚੁੱਕੇ ਹਨ। ਆਉਣ ਵਾਲੇ ਪੰਛੀਆਂ 'ਚ ਗੀਜ਼, ਕਮਨਤੀ, ਚਿਫਚੈਫ, ਬਾਰਹੈਡਿਡ, ਕਾਮਨ ਪੌਚ, ਕੁਵਿਚ, ਸਟੱਡੀ ਸ਼ੈਲਡਿਕ, ਕਾਰਮੋਰੇਟ ਲਿਟਲ, ਫਰੈਂਚਿਜ, ਕਾਰਮੋਰੇਟ, ਪਿਨਟੇਲ ਡੱਕ, ਸਾਰਸ, ਲਿਟਲ ਗ੍ਰੀਵ, ਸਾਵਲਰ ਆਦਿ ਵਿਸ਼ੇਸ਼ ਹਨ, ਜੋ ਹਰ ਰੋਜ਼ ਸ਼ਾਮ ਵੇਲੇ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ ਅਠਖੇਲੀਆਂ ਕਰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਪੰਛੀ ਸ਼ਾਕਾਹਾਰੀ ਤੇ ਮਾਸ਼ਾਹਾਰੀ ਹਨ। ਮਾਸ਼ਾਹਾਰੀ ਪੰਛੀ ਛੋਟੇ ਆਕਾਰ ਦੀਆਂ ਮੱਛੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਜਿਨ੍ਹਾਂ ਨਾਲ ਮਛੇਰਿਆਂ ਦੀ ਰੋਜ਼ੀ ਰੋਟੀ 'ਤੇ ਪ੍ਰਭਾਵ ਪੈਂਦਾ ਹੈ। ਜੀਵ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਪਿੱਛਲੇ ਸਾਲਾਂ ਨਾਲੋਂ 60 ਹਜ਼ਾਰ ਪੰਛੀ ਘੱਟ ਆਏ ਹਨ। ਕਈ ਪ੍ਰਜਾਤੀਆਂ ਦੇ ਪੰਛੀ ਤਾਂ ਆਏ ਹੀ ਨਹੀਂ, ਜਨਵਰੀ ਦੇ ਆਖਰੀ ਹਫ਼ਤੇ 'ਚ ਪੰਛੀਆਂ ਦੀ ਫਾਇਨਲ ਗਿਣਤੀ ਕੀਤੀ ਜਾਵੇਗੀ। ਬਰਡ ਫਲੂ ਦੇ ਖਤਰੇ ਨੂੰ ਵੇਖਦਿਆਂ ਹਰ ਮਹੀਨੇ ਇਨ੍ਹਾਂ ਪੰਛੀਆਂ ਦੀ ਬਿੱਠ ਤੇ ਖ਼ੂਨ ਜਾਂਚ ਲਈ ਪ੍ਰਯੋਗਸ਼ਾਲਾ 'ਚ ਭੇਜਿਆ ਜਾਂਦਾ ਹੈ।


Related News