ਪਠਾਨਕੋਟ 'ਚ 15 ਸਾਲਾ ਨਾਬਾਲਿਗ ਨੇ ਕੀਤੀ ਅਜਿਹੀ ਕਰਤੂਤ ਦੇਖ ਹੋਵੋਗੇ ਹੈਰਾਨ, ਤਸਵੀਰਾਂ ਹੋਈਆਂ cctv 'ਚ ਕੈਦ

Tuesday, Mar 28, 2023 - 01:26 PM (IST)

ਪਠਾਨਕੋਟ 'ਚ 15 ਸਾਲਾ ਨਾਬਾਲਿਗ ਨੇ ਕੀਤੀ ਅਜਿਹੀ ਕਰਤੂਤ ਦੇਖ ਹੋਵੋਗੇ ਹੈਰਾਨ, ਤਸਵੀਰਾਂ ਹੋਈਆਂ cctv 'ਚ ਕੈਦ

ਪਠਾਨਕੋਟ (ਕੰਵਲ, ਸ਼ਾਰਦਾ) : ਪਠਾਨਕੋਟ ਦੇ ਮੁਹੱਲਾ ਸੁੰਦਰ ਨਗਰ ’ਚ ਕਰੀਬ 15 ਸਾਲਾ ਮੁੰਡੇ ਨੇ ਦਿਨ-ਦਿਹਾੜੇ ਕਰੀਬ 5 ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੇ ਗਹਿਣੇ ਅਤੇ ਨਕਦੀ ’ਤੇ ਹੱਥ ਸਾਫ਼ ਕੀਤਾ ਹੈ। ਚੋਰੀ ਦੀ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਚੋਰ ਕਰੀਬ 15 ਸਾਲ ਦਾ ਨੌਜਵਾਨ ਨਿਕਲਿਆ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਡਿੱਗਿਆ ਡਰੋਨ, ਬਰਾਮਦ ਹੋਈ 10 ਕਰੋੜ ਰੁਪਏ ਦੀ ਹੈਰੋਇਨ

ਇਸ ਸਬੰਧੀ ਪੀੜਤ ਜਸਬੀਰ ਸਿੰਘ ਤੇ ਪੂਨਮ ਆਦਿ ਨੇ ਦੱਸਿਆ ਕਿ ਉਹ ਘਰੋਂ ਬਾਹਰ ਗਏ ਹੋਏ ਸਨ ਅਤੇ ਜਦੋਂ ਵਾਪਸ ਘਰ ਆਏ ਤਾਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸੇ ਪ੍ਰਕਾਰ ਮੁਹੱਲੇ ਦੇ ਕਰੀਬ 4 ਤੋਂ 5 ਘਰਾਂ ’ਚ ਵੀ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਫੜਿਆ ਜਾਵੇ ਅਤੇ ਲੋਕਾਂ ਨੂੰ ਪਠਾਨਕੋਟ ’ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਨਿਜਾਤ ਦਿਵਾਈ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 5 ਸਾਥੀ ਅਜਨਾਲਾ ਅਦਾਲਤ ’ਚ ਪੇਸ਼, ਹਰਕਰਨ ਸਿੰਘ ਨੂੰ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ

ਇਸ ਸਬੰਧੀ ਡੀ. ਐੱਸ. ਪੀ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਸੂਚਨਾ ਮਿਲੀ ਸੀ ਕਿ ਇਕ ਚੋਰ ਨੇ ਕਰੀਬ 5 ਘਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਕਾਰਨ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਗਿਆ ਹੈ, ਜਿਸ ਰਾਹੀਂ ਪਤਾ ਲੱਗਾ ਕਿ ਚੋਰੀ ਕਰਨ ਵਾਲਾ ਚੋਰ ਨਾਬਾਲਿਗ ਮੁੰਡਾ ਹੈ, ਜਿਸਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ, ਮੋਟਰਸਾਈਕਲ 'ਚੋਂ ਪੈਟਰੋਲ ਕੱਢਦੇ ਹੋਏ ਦੀ ਵੀਡੀਓ ਵਾਇਰਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News