ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਕਾਰਨ 8 ਲੋਕਾਂ ਦੀ ਮੌਤ, 147 ਦੀ ਰਿਪੋਰਟ ਪਾਜ਼ੇਟਿਵ

Friday, Sep 11, 2020 - 02:17 AM (IST)

ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਕਾਰਨ 8 ਲੋਕਾਂ ਦੀ ਮੌਤ, 147 ਦੀ ਰਿਪੋਰਟ ਪਾਜ਼ੇਟਿਵ

ਬਠਿੰਡਾ,(ਵਰਮਾ)- ਬੁੱਧਵਾਰ ਰਾਤ ਅਤੇ ਵੀਰਵਾਰ ਦਾ ਦਿਨ ਬਠਿੰਡਾ ’ਚ ਕੋਰੋਨਾ ਦੇ ਮਰੀਜ਼ਾਂ ਲਈ ਮੁਸੀਬਤ ਭਰਿਆ ਰਿਹਾ। ਜ਼ਿਲੇ ’ਚ ਸ਼ਹਿਰ ਦੇ ਮਸ਼ਹੂਰ ਡਾਕਟਰ ਬਾਂਸਲ ਸਰਜੀਕਲ ਅਤੇ ਸਪੈਸ਼ਲਿਟੀ ਹਸਪਤਾਲ ਦੇ ਡਾਇਰੈਕਟਰ ਡਾ. ਮੇਲਾ ਰਾਮ ਬਾਂਸਲ ਸਮੇਤ 8 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸੀਨੀਅਰ ਡਾਕਟਰ ਮੇਲਾ ਰਾਮ ਬਾਂਸਲ (80) ਨੂੰ ਮੇਦਾਂਤਾ ਹਸਪਤਾਲ ਦਿੱਲੀ ਵਿਖੇ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਉਸਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ, ਉਸ ਨੂੰ ਵੈਂਟੀਲੇਟਰ ਮੁਹੱਈਆ ਕਰਵਾਉਂਦੇ ਹੋਏ ਬਠਿੰਡਾ ਸੱਤਿਅਮ ਹਸਪਤਾਲ ਲਿਆਂਦਾ ਗਿਆ, ਜਿੱਥੇ ਦੇਰ ਰਾਤ ਉਸਦੀ ਮੌਤ ਹੋ ਗਈ, ਉੱਥੇ ਹੀ ਅੱਜ 147 ਨਵੇਂ ਮਾਮਲੇ ਸਾਹਮਣੇ ਆਏ ਹਨ।

ਸਵੇਰੇ ਸਮਾਜ ਸੇਵੀ ਸੰਸਥਾ ਯੂਥ ਵੈੱਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਦੇ ਮੈਂਬਰ, ਜਨੇਸ਼ ਜੈਨ, ਸਾਹਿਬ ਸਿੰਘ, ਸੰਨੀ ਸਿੰਘ, ਰਾਕੇਸ਼ ਜਿੰਦਲ ਹਸਪਤਾਲ ਪਹੁੰਚੇ ਅਤੇ ਡਾ. ਮੇਲਾ ਰਾਮ ਦੀ ਲਾਸ਼ ਨੂੰ ਇੱਕ ਬੈਗ ’ਚ ਪੈਕ ਕਰ ਕੇ ਸ਼ਮਸ਼ਾਨਘਾਟ ਪਹੁੰਚਾਇਆ, ਜਿੱਥੇ ਸੰਸਥਾ ਦੇ ਸੋਨੂੰ ਮਹੇਸ਼ਵਰੀ, ਰੋਹਿਤ ਗਰਗ, ਕਮਲਜੀਤ ਸਿੰਘ, ਗੌਤਮ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਮ੍ਰਿਤਕ ਦੇਹ ਦਾ ਸਸਕਾਰ ਕੀਤਾ। ਇਸ ਮੌਕੇ ਡਾ. ਮੇਲਾ ਰਾਮ ਦੇ ਰਿਸ਼ਤੇਦਾਰ ਵੀ ਮੌਜੂਦ ਸਨ। ਡਾ. ਮੇਲਾ ਰਾਮ ਬਾਂਸਲ 7 ਦਿਨ ਪਹਿਲਾ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਉਸ ਦੇ ਪਰਿਵਾਰਕ ਮੈਂਬਰ ਅਤੇ ਹਸਪਤਾਲ ਦੇ ਕੁਝ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਹਨ ਜਿਨ੍ਹਾਂ ਦੀ ਸਥਿਤੀ ਸਥਿਰ ਹੈ।

ਬਠਿੰਡਾ ’ਚ ਹਰਮੇਲ ਸਿੰਘ 65 ਵਾਸੀ ਪਟਵਾਰੀ ਵਾਲੀ ਗਲੀ ਕੋਰਟ ਰੋਡ ’ਤੇ ਵੀ ਕੋਰੋਨਾ ਨਾਲ ਮੌਤ ਹੋ ਗਈ। ਉਨ੍ਹਾਂ ਨੂੰ ਸਾਹ ਫੁੱਲਣ, ਗਲੇ ’ਚ ਇਨਫੈਕਸ਼ਨ ਅਤੇ ਤੇਜ਼ ਬੁਖਾਰ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਸ ਦਾ ਬਠਿੰਡਾ ’ਚ ਟੈਸਟ ਕੀਤਾ ਗਿਆ, ਜੋ ਕਿ ਪਾਜ਼ੇਟਿਵ ਪਾਇਆ ਗਿਆ ਅਤੇ ਉਸ ਨੂੰ 8 ਸਤੰਬਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ, ਜਿਥੇ ਉਸਦੀ ਹਾਲਤ ਨਾਜ਼ੁਕ ਹੋਣ ’ਤੇ ਮੌਤ ਹੋ ਗਈ। ਲਾਸ਼ ਨੂੰ ਵੀਰਵਾਰ ਨੂੰ ਬਠਿੰਡਾ ਲਿਆਂਦਾ ਗਿਆ ਅਤੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਔਰਤ ਸੁਰਜੀਤ ਕੌਰ (74) ਵਾਸੀ ਨਾਮਦੇਵ ਨਗਰ ਦੀ ਵੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਸ ਨੂੰ ਵੀ ਸਾਹ ਅਤੇ ਬੁਖਾਰ ਤੋਂ ਬਾਅਦ ਫਰੀਦਕੋਟ ਦੇ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ।

ਇਕ ਹੋਰ ਮਾਮਲੇ ’ਚ ਪ੍ਰੀਤ ਕੌਰ ਵਾਸੀ ਕਿੱਕਰਦਾਸ ਮੁਹੱਲਾ ਬਠਿੰਡਾ ਦੇ ਡੀ. ਡੀ. ਆਰ. ਸੀ. ਸੈਂਟਰ ਬਠਿੰਡਾ ਵਿਖੇ ਕੋਰੋਨਾ ਮਹਾਮਾਰੀ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਸੁਰਿੰਦਰ ਕੁਮਾਰ ਵਰਮਾ ਵਾਸੀ ਨਾਮਦੇਵ ਮਾਰਗ ਬਠਿੰਡਾ ਅਤੇ ਰਾਜਪਾਲ (65) ਵਾਸੀ ਪਰਸਰਾਮ ਨਗਰ ਗਲੀ ਨੰਬਰ 26 ਦੀ ਵੀ ਇਲਾਜ ਦੌਰਾਨ ਫਰੀਦਕੋਟ ਮੈਡੀਕਲ ਕਾਲਜ ’ਚ ਮੌਤ ਹੋ ਗਈ ਹੈ। ਦੋਵਾਂ ਦੀਆਂ ਰਿਪੋਰਟਾਂ ਮੰਗਲਵਾਰ ਨੂੰ ਪ੍ਰਾਪਤ ਹੋਈਆਂ ਸਨ ਅਤੇ ਸਾਹ ਲੈਣ ’ਚ ਮੁਸ਼ਕਲ ਦੇ ਕਾਰਨ ਤੇਜ਼ ਬੁਖਾਰ ਕਾਰਨ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ ਸੀ।

ਇਸ ਤੋਂ ਇਲਾਵਾ ਰਮੇਸ਼ ਕੁਮਾਰ (70) ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਗੁਰਾ ਸਿੰਘ ਵਾਸੀ ਪਿੰਡ ਪੂਹਲਾ ਬਠਿੰਡਾ ਦੀ ਵੀ ਫਰੀਦਕੋਟ ਮੈਡੀਕਲ ਕਾਲਜ ’ਚ ਕੋਰੋਨਾ ਹੋਣ ਕਾਰਨ ਮੌਤ ਹੋ ਗਈ। ਉਕਤ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਯੂਥ ਵੈੱਲਫੇਅਰ ਸੋਸਾਇਟੀ ਨੇ ਕੀਤਾ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

ਬਠਿੰਡਾ ਦੇ ਵੱਖ-ਵੱਖ ਇਲਾਕਿਆਂ ’ਚ 63 ਕੋਰੋਨਾ ਦੇ ਪਾਜ਼ੇਟਿਵ ਮਾਮਲੇ ਮਿਲੇ। ਇਨ੍ਹਾਂ ’ਚੋਂ 8 ਮਾਮਲੇ ਜੀ. ਆਰ. ਕਵਾਰਨਟੀਨ ਸੈੱਟ ਦੇ ਹਨ। ਏਮਜ਼ ਦੇ 6, ਛਾਉਣੀ ਦੇ 6, ਭੀਸੀਆਣਾ ਏਅਰ ਫੋਰਸ ਦੇ 3, ਨੱਤ ਰੋਡ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਨਾਰਥ ਅਸਟੇਟ, ਭੈਣੀਵਾਲਾ, ਪਰੈਗਮਾ ਹਸਪਤਾਲ ਨਜ਼ਦੀਕ, ਸ਼ਕਤੀ ਨਗਰ, ਸਰਾਭਾ ਨਗਰ, ਰਾਮਾਂ ਮੰਡੀ, ਘੁੱਦਾ, ਗੋਨਿਆਣਾ, ਰਾਮਪੁਰਾ, ਤਲਵੰਡੀ, ਇਕ ਹੋਟਲ, ਆਦੇਸ਼ ਹਸਪਤਾਲ ਦੇ 2 ਆਦਿ ਸ਼ਾਮਲ ਹਨ। ਹੁਣ ਤੱਕ 3600 ਪਾਜ਼ੇਟਿਵ ਲੋਕਾਂ ਦੀ ਪਿਛਲੇ 5 ਮਹੀਨਿਆਂ ਦੌਰਾਨ ਪੁਸ਼ਟੀ ਹੋਈ ਹੈ।


author

Bharat Thapa

Content Editor

Related News