145 ਪੇਟੀਆਂ ਸ਼ਰਾਬ ਸਣੇ 1 ਕਾਬੂ
Saturday, Apr 28, 2018 - 12:13 AM (IST)

ਕਾਠਗੜ੍ਹ, (ਰਾਜੇਸ਼)- ਥਾਣਾ ਕਾਠਗੜ੍ਹ ਪੁਲਸ ਨੇ ਭਾਰੀ ਮਾਤਰਾ 'ਚ ਵੱਖ-ਵੱਖ ਮਾਰਕੇ ਦੀਆਂ 145 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ।
ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ. ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਸਾਈਡ ਤੋਂ ਬਲਾਚੌਰ ਇਲਾਕੇ 'ਚ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਟੈਂਪੂ ਟਰੈਵਲਰ ਰਾਹੀਂ ਲਿਆਂਦੀ ਜਾ ਰਹੀ ਸੀ, ਜਿਸ ਨੂੰ ਫੜਨ ਲਈ ਕਾਠਗੜ੍ਹ ਮੌੜ 'ਤੇ ਗਸ਼ਤ ਕਰ ਰਹੇ ਏ.ਐੱਸ.ਆਈ. ਮਨਜੀਤ ਸਿੰਘ ਨੂੰ ਇਤਲਾਹ ਦਿੱਤੀ। ਏ.ਐੱਸ.ਆਈ. ਮਨਜੀਤ ਸਿੰਘ ਨੇ ਪੁਲਸ ਟੀਮ ਸਮੇਤ ਪਿੰਡ ਬਣਾਂ ਵਿਖੇ ਹਾਈਵੇ 'ਤੇ ਲੱਗੇ ਨਾਕੇ ਦੌਰਾਨ ਜਦੋਂ ਉਕਤ ਟੈਂਪੂ ਟਰੈਵਲਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚੋਂ 95 ਪੇਟੀਆਂ ਕਿੰਗਜ਼ ਗੋਲਡ, 46 ਪੇਟੀਆਂ 777 ਵ੍ਹਿਸਕੀ ਤੇ 4 ਪੇਟੀਆਂ ਹਾਈ ਸਪੀਡ ਰਮ ਕੁੱਲ 145 ਪੇਟੀਆਂ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਕਰ ਕੇ ਟੈਂਪੂ ਟਰੈਵਲਰ ਨੂੰ ਕਬਜ਼ੇ 'ਚ ਲਿਆ। ਜਦੋਂਕਿ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਧਰਮਗੜ੍ਹ ਥਾਣਾ ਬਨੂੜ ਜ਼ਿਲਾ ਮੋਹਾਲੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਉਸ ਦੇ ਨਾਲ ਬੈਠਾ ਗੋਲਡੀ ਪੁੱਤਰ ਸੋਖੀ ਵਾਸੀ ਰਾਏਪੁਰ ਨੰਗਲ ਥਾਣਾ ਕਾਠਗੜ੍ਹ ਮੌਕੇ ਤੋਂ ਫਰਾਰ ਹੋ ਗਿਆ। ਤਫਤੀਸ਼ੀ ਅਫ਼ਸਰ ਵੱਲੋਂ ਉਕਤ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।