ਪੰਜਾਬ ''ਚ ਇਸ ਸਾਲ 13 ਨਵੇਂ ਸਰਕਾਰੀ ਕਾਲਜ ਖੁੱਲ੍ਹਣਗੇ : ਰੱਖੜਾ

Friday, Jun 10, 2016 - 11:05 AM (IST)

 ਪੰਜਾਬ ''ਚ ਇਸ ਸਾਲ 13 ਨਵੇਂ ਸਰਕਾਰੀ ਕਾਲਜ ਖੁੱਲ੍ਹਣਗੇ : ਰੱਖੜਾ
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਵਿਦਿਆਰਥੀਆਂ ਨੂੰ ਮਿਆਰੀ ਉਚ ਸਿੱਖਿਆ ਦੇਣ ਲਈ ਇਸ ਸਾਲ ਸੂਬੇ ਵਿਚ 13 ਨਵੇਂ ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ''ਚ 2 ਪ੍ਰੋਫੈਸ਼ਨਲ, 2 ਮਾਡਲ ਡਿਗਰੀ ਅਤੇ 9 ਡਿਗਰੀ ਕਾਲਜ ਹਨ। ਇਹ ਖੁਲਾਸਾ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਇੱਥੇ ਕੀਤਾ। 
ਰੱਖੜਾ ਨੇ ਦੱਸਿਆ ਕਿ ਇਨ੍ਹਾਂ ਕੁੱਲ 13 ਕਾਲਜਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਨੇੜੇ ਹੈ ਅਤੇ ਮੌਜੂਦਾ ਵਿੱਦਿਅਕ ਸੈਸ਼ਨ 2016-17 ਤੋਂ ਹੀ 1 ਪ੍ਰੋਫੈਸ਼ਨਲ ਅਤੇ 11 ਡਿਗਰੀ ਕਾਲਜਾਂ ਵਿਚ ਪੜ੍ਹਾਈ ਸ਼ੁਰੂ ਹੋ ਜਾਵੇਗੀ, ਜਦੋਂ ਕਿ 1 ਪ੍ਰੋਫੈਸ਼ਨਲ ਕਾਲਜ ਵਿਚ ਪੜ੍ਹਾਈ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗੀ। ਇਹ ਨਵੇਂ ਕਾਲਜ ਮੁੱਖ ਤੌਰ ''ਤੇ ਦਿਹਾਤੀ ਅਤੇ ਸਰਹੱਦੀ ਖੇਤਰ ਵਿਚ ਖੋਲ੍ਹੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਉਚ ਸਿੱਖਿਆ ਆਪਣੇ ਹੀ ਖੇਤਰ ਵਿਚ ਰਹਿ ਕੇ ਮਿਲ ਸਕੇ।
ਨਵੇਂ ਖੋਲ੍ਹੇ ਜਾ ਰਹੇ ਕਾਲਜਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰੀ ਉਚਤਮ ਸਿੱਖਿਆ ਅਭਿਆਨ (ਰੂਸਾ) ਦੀ ਮਦਦ ਨਾਲ 2 ਪ੍ਰੋਫੈਸ਼ਨਲ ਤੇ 2 ਮਾਡਲ ਡਿਗਰੀ ਕਾਲਜ ਖੋਲ੍ਹੇ ਜਾ ਰਹੇ ਹਨ। 2 ਪ੍ਰੋਫੈਸ਼ਨਲ ਕਾਲਜ, ਜਿਨ੍ਹਾਂ ਵਿਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ ਤੇ ਪੰਜਾਬ ਐਰੋਨੌਟੀਕਲ ਕਾਲਜ ਆਫ ਇੰਜੀਨੀਅਰਿੰਗ ਪਟਿਆਲਾ ਸ਼ਾਮਲ ਹਨ, ਉਪਰ 26-26 ਕਰੋੜ ਰੁਪਏ ਖਰਚੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਇਸ ''ਚ 60:40 ਦੀ ਅਨੁਪਾਤ ਤੋਂ ਇਲਾਵਾ 6.47 ਕਰੋੜ ਰੁਪਏ ਦਾ ਵਾਧੂ ਹਿੱਸਾ ਪਾਇਆ ਗਿਆ ਹੈ।

author

Babita Marhas

News Editor

Related News