ਚੰਡੀਗੜ੍ਹ 'ਚ ਦਿਨ ਚੜ੍ਹਦੇ ਹੀ 'ਕੋਰੋਨਾ' ਦਾ ਕਹਿਰ, 14 ਲੋਕਾਂ 'ਚ ਹੋਈ ਪੁਸ਼ਟੀ

Friday, May 01, 2020 - 10:07 AM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਸ਼ੁੱਕਰਵਾਰ ਦਾ ਦਿਨ ਚੜ੍ਹਦੇ ਹੀ ਕੋਰੋਨਾ ਦਾ ਉਸ ਸਮੇਂ ਕਹਿਰ ਵਰ੍ਹਿਆ, ਜਦੋਂ 14 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਸ਼ਹਿਰ ਦੀ ਬਾਪੂਧਾਮ ਕਾਲੋਨੀ 'ਚ ਕੋਰੋਨਾ ਦੀ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ। ਸ਼ਹਿਰ 'ਚ ਸ਼ੁੱਕਰਵਾਰ ਨੂੰ ਆਏ ਪਾਜ਼ੇਟਿਵ ਕੇਸਾਂ 'ਚੋਂ 12 ਕੇਸ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਕੇਸ ਸੈਕਟਰ-30 ਦਾ ਹੈ ਅਤੇ ਇਕ ਹੋਰ ਮਰੀਜ਼ ਸੈਕਟਰ-15ਏ ਨਾਲ ਸਬੰਧਿਤ ਹੈ। ਨਵੇਂ ਮਰੀਜ਼ਾਂ 'ਚ ਸੈਕਟਰ-30 ਵਾਸੀ ਸਾਢੇ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ, ਹਾਲਾਂਕਿ ਬੱਚੇ ਦੀ ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਬਾਪੂਧਾਮ ਕਾਲੋਨੀ ਦੀ 36 ਸਾਲਾ ਔਰਤ, 9 ਸਾਲਾਂ ਦੀ ਬੱਚੀ, 17 ਸਾਲਾਂ ਦਾ ਨੌਜਵਾਨ, 30 ਸਾਲਾਂ ਦਾ ਨੌਜਵਾਨ, 2 ਸਾਲਾਂ ਦਾ ਬੱਚਾ, 5 ਸਾਲ ਦਾ ਬੱਚਾ, 27 ਸਾਲਾਂ ਦੀ ਕੁੜੀ, 35 ਸਾਲਾਂ ਦਾ ਸ਼ਖਸ, 40 ਸਾਲਾਂ ਦਾ ਸ਼ਖਸ, 17 ਸਾਲਾਂ ਦਾ ਨੌਜਵਾਨ ਅਤੇ 40 ਸਾਲਾਂ ਦੀ ਔਰਤ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। 
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਮਾੜੀ ਖਬਰ, 11 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 88 ਹੋ ਚੁੱਕੀ ਹੈ। ਸਿਰਫ ਬਾਪੂਧਾਮ ਕਾਲੋਨੀ 'ਚ ਹੀ 40 ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਬਾਪੂਧਾਮ 'ਚ 7 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸਨ, ਜਿਨ੍ਹਾਂ 'ਚ 19 ਸਾਲਾਂ ਦੀ ਕੁੜੀ, 51 ਸਾਲ ਅਤੇ 40 ਸਾਲ ਦੇ ਦੋ ਪੁਰਸ਼, 65 ਸਾਲਾਂ ਦੀ ਔਰਤ, 60 ਅਤੇ 50 ਸਾਲ ਦੇ ਦੋ ਪੁਰਸ਼ ਅਤੇ 20 ਸਾਲਾਂ ਦੇ ਇਕ ਨੌਜਵਾਨ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਮਹਾਂਮਾਰੀ ਤੋਂ ਬਚਣ ਲਈ ਸਾਰਿਆਂ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਕਰ ਦੇਣਾ ਚਾਹੀਦੈ!


Babita

Content Editor

Related News