12ਵੀਂ ਕਲਾਸ ਦੇ ਵਿਦਿਆਰਥੀ ਦੀ ਛੱਪੜ ’ਚ ਡੁੱਬਣ ਕਾਰਨ ਮੌਤ

Wednesday, Jul 05, 2023 - 06:44 PM (IST)

12ਵੀਂ ਕਲਾਸ ਦੇ ਵਿਦਿਆਰਥੀ ਦੀ ਛੱਪੜ ’ਚ ਡੁੱਬਣ ਕਾਰਨ ਮੌਤ

ਖਮਾਣੋਂ (ਜਟਾਣਾ) : ਪਿੰਡ ਨੀਵਾਂ ਜਟਾਣਾ ਦੇ 12ਵੀਂ ਜਮਾਤ ’ਚ ਪੜ੍ਹਦੇ ਨੌਜਵਾਨ ਦੀ ਪਿੰਡ ਦੇ ਛੱਪੜ ’ਚ ਡੁੱਬ ਜਾਣ ਕਰ ਕੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਨਜੋਤ ਸਿੰਘ ਪੁੱਤਰ ਸੁਦਾਗਰ ਸਿੰਘ (16 ਸਾਲ) 12ਵੀਂ ਜਮਾਤ ’ਚ ਪਿੰਡ ਫਰੌਰ ਦੇ ਸਰਕਾਰੀ ਸਕੂਲ ’ਚ ਪੜ੍ਹਦਾ ਸੀ। ਉਸਦੀ ਦਾਦੀ ਜਸਪਾਲ ਕੌਰ ਨੇ ਦੱਸਿਆ ਕਿ ਉਹ ਖਮਾਣੋਂ ਤੋਂ ਡਾਕਟਰ ਕੋਲੋਂ ਦਵਾਈ ਲੈ ਕੇ ਅਜੇ ਪਿੰਡ ਹੀ ਆਈ ਸੀ ਕਿ ਉਨ੍ਹਾਂ ਦੀ ਗੁਆਂਢਣ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦਾ ਪੋਤਾ ਮਨਜੋਤ ਸਿੰਘ ਉਨ੍ਹਾਂ ਦੀ ਲੜਕੀ ਨਾਲ ਛੇੜ ਛਾੜ ਕਰ ਰਿਹਾ ਹੈ। ਦਾਦੀ ਜਸਪਾਲ ਕੌਰ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਉਲਾਂਭਾ ਮਿਲਿਆ ਤਾਂ ਉਸ ਨੇ ਆਪਣੇ ਪੋਤੇ ਨੂੰ ਘੂਰਿਆ ਤਾਂ ਇਸ ਉਪਰੰਤ ਥੋੜੀ ਦੇਰ ਬਾਅਦ ਖ਼ਬਰ ਮਿਲੀ ਕਿ ਉਨ੍ਹਾਂ ਦਾ ਪੋਤਾ ਮਨਜੋਤ ਸਿੰਘ ਛੱਪੜ ਵਿਚ ਡੁੱਬ ਗਿਆ ਹੈ, ਜਿਸ ਦੀ ਮੌਤ ਹੋ ਗਈ। ਦਾਦੀ ਜਸਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਿੱਛੇ ਸਾਡੇ ਗੁਆਂਢੀਆਂ ਦੇ ਨੌਜਵਾਨ ਦੌੜਦੇ ਵੇਖੇ ਗਏ, ਜਿਸ ਕਰ ਕੇ ਉਨ੍ਹਾਂ ਨੂੰ ਸ਼ੱਕ ਹੈ ਕੇ ਪਿੰਡ ਦੇ ਛੱਪੜ ਵਿਚ ਮੇਰੇ ਪੋਤਰੇ ਨੂੰ ਡੋਬ ਦਿੱਤਾ ਗਿਆ ਹੈ, ਜਿਸ ਕਰ ਕੇ ਮਨਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਾਵਧਾਨ! ਅਣਜਾਣ ਵੀਡੀਓ ਕਾਲ ਨੂੰ ਨਾ ਕਰੋ ਰਿਸੀਵ, ਨਹੀਂ ਤਾਂ ਹੋ ਸਕਦੇ ਹੋ ਹਨੀ ਟ੍ਰੈਪ ਦਾ ਸ਼ਿਕਾਰ

ਉਧਰ ਦੂਸਰੇ ਪਾਸੇ ਦੂਜੀ ਧਿਰ ਨੇ ਕਿਹਾ ਕਿ ਮਨਜੋਤ ਸਿੰਘ ਸਾਡੀ ਕੁੜੀ ਨਾਲ ਕਾਫ਼ੀ ਦੇਰ ਤੋਂ ਛੇੜਛਾੜ ਕਰਦਾ ਆ ਰਿਹਾ ਸੀ ਅਤੇ ਕੁੜੀ  ਆਪਣੇ ਪਰਿਵਾਰ ਨੂੰ ਕੁਝ ਦੱਸਣ ਤੋਂ ਡਰਦੀ ਸੀ। ਕੁੜੀ ਦੀ ਦਾਦੀ ਮੁਤਾਬਕ ਉਕਤ ਮੁੰਡਾ ਸਾਡੀ ਕੁੜੀ ਨੂੰ ਹਰ ਵੇਲੇ ਡਰਾਉਂਦਾ ਰਹਿੰਦਾ ਸੀ। ਸਾਨੂੰ ਨਹੀਂ ਪਤਾ ਕਿ ਮਨਜੋਤ ਸਿੰਘ ਦੀ ਮੌਤ ਕਿਵੇਂ ਹੋਈ ਹੈ ਸਗੋਂ ਮਨਜੋਤ ਸਿੰਘ ਦੇ ਪਰਿਵਾਰਕ ਮੈਂਬਰ ਸਾਨੂੰ ਇੱਟਾਂ-ਰੋੜੇ ਮਾਰ ਰਹੇ ਸਨ, ਜਿਸ ਤੋਂ ਬਾਅਦ ਅਸੀਂ ਮੌਕੇ ’ਤੇ ਪੁਲਸ ਨੂੰ ਬੁਲਾਇਆ ਅਤੇ ਪੁਲਸ ਨੇ ਸਾਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਖਮਾਣੋਂ ਪੁਲਸ ਨੇ ਮ੍ਰਿਤਕ ਮਨਜੋਤ ਸਿੰਘ ਦੀ ਦਾਦੀ ਜਸਪਾਲ ਕੌਰ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ,  ਚੇਨੱਈ ’ਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਹੋਈ ਚੋਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗਬਾਣੀ’ ਦੀ ਆਈਫੋਨ ਐਪ ਨੂੰ ਕਰੋ ਡਾਊਨਲੋਡ : https://apps.apple.com/in/app/jagbani/id538323711

‘ਜਗਬਾਣੀ’ ਦੀ ਐਂਡਰਾਇਡ ਐਪ ਨੂੰ ਕਰੋ ਡਾਊਨਲੋਡ : https://play.google.com/store/apps/details?id=com.jagbani&hl=en&gl=US


author

Anuradha

Content Editor

Related News