ਲੁਧਿਆਣਾ : ਕੋਰੋਨਾ ਪਾਜ਼ੇਟਿਵ SHO ਦੇ ਸੰਪਰਕ ਵਾਲੇ 126 ਲੋਕਾਂ ਨੂੰ ਕੀਤਾ ਇਕਾਂਤਵਾਸ
Saturday, Apr 18, 2020 - 01:52 PM (IST)
ਲੁਧਿਆਣਾ : ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ 'ਚ ਬਤੌਰ ਐਸ. ਐਚ. ਓ. ਤਾਇਨਾਤ ਅਰਸ਼ਪ੍ਰੀਤ ਕੌਰ ਦੀ ਕੋਰੋਨਾ ਰਿਪੋਰਟ ਬੀਤੇ ਦਿਨ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਦੇ ਸੰਪਰਕ 'ਚ ਆਉਣ ਵਾਲੇ 125 ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਲੋਕਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਦੇ ਸੈਂਪਲ ਵੀ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਹਨ। ਅਰਸ਼ਪ੍ਰੀਤ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਘਰ ਦੇ ਮੈਂਬਰਾਂ ਨੂੰ ਵੀ ਇਕਾਂਤਵਾਸ 'ਚ ਰੱਖ ਕੇ ਆਲੇ-ਦੁਆਲੇ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ 'ਚ ਹੁਣ ਤੱਕ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ, ਜਿਨ੍ਹਾਂ 'ਚੋਂ 5 ਕੇਸ ਇਕੱਲੇ ਵੀਰਵਾਰ ਨੂੰ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ਦੀ ਇੰਡਸਟਰੀ ਲਈ ਆਈ ਚੰਗੀ ਖਬਰ
ਸਾਹਮਣੇ ਆ ਰਿਹੈ ਕੋਰੋਨਾ ਵਾਇਰਸ ਦਾ ਸਬਜ਼ੀ ਮੰਡੀ ਕੁਨੈਕਸ਼ਨ
ਸ਼ਹਿਰ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਲਿੰਕ ਕਿਤੇ ਨਾ ਕਿਤੇ ਸਬਜ਼ੀ ਮੰਡੀ ਤੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਏ. ਸੀ. ਪੀ. ਕੋਹਲੀ ਵੀ ਸਬਜ਼ੀ ਮੰਡੀ 'ਚ ਡਿਊਟੀ ਕਰ ਰਹੇ ਸਨ। ਉਨ੍ਹਾਂ ਨਾਲ ਕਈ ਹੋਰ ਪੁਲਸ ਅਧਿਕਾਰੀ ਵੀ ਸਬਜ਼ੀ ਮੰਡੀ 'ਚ ਆ- ਜਾ ਰਹੇ ਸਨ। ਹੁਣ ਜ਼ਿਲਾ ਮੰਡੀ ਅਫਸਰ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅਧਿਕਾਰੀ ਉਸ ਦੀ ਸੰਭਾਵਨਾ ਮੰਨ ਰਹੇ ਹਨ ਕਿ ਹਾਲ ਹੀ 'ਚ ਸਾਹਮਣੇ ਆਏ ਕਈ ਮਾਮਲਿਆਂ ਦਾ ਕੁਨੈਕਸ਼ਨ ਸਬਜ਼ੀ ਮੰਡੀ ਨਾਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦੋਰਾਹਾ 'ਚ ਦਰਦਨਾਕ ਹਾਦਸਾ, ਮਾਲ ਗੱਡੀ ਹੇਠਾਂ ਆਉਣ ਕਾਰਨ ਗੇਟਮੈਨ ਦੀ ਮੌਤ