ਅੰਮ੍ਰਿਤਸਰ ਏਅਰਪੋਟ ਤੋਂ ਕੈਨੇਡਾ ਲਈ ਰਵਾਨਾ ਹੋਣਗੇ 122 ਵਿਦੇਸ਼ੀ
Monday, Apr 13, 2020 - 08:39 PM (IST)

ਅੰਮ੍ਰਿਤਸਰ, (ਇੰਦਰਜੀਤ)— ਭਾਰਤ ਤੋਂ ਰੈਸਕਿਊ ਆਪਰੇਸ਼ਨ 'ਚ ਵਾਪਸ ਆਪਣੇ ਦੇਸ਼ ਕੈਨੇਡਾ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਸੋਮਵਾਰ 122 ਯਾਤਰੀ ਵਿਸਾਖੀ ਦੇ ਦਿਨ ਹੋਰ ਭੇਜੇ ਜਾ ਰਹੇ ਹਨ। ਇਸ ਲਈ ਏਅਰ ਇੰਡੀਆ ਏਅਰਲਾਇੰਸ ਦੀ ਉਡਾਨ ਲਈ ਬੰਬਾਰਡੀਅਰ ਏਅਰਬਸ ਜਹਾਜ਼ ਆਪਰੇਸ਼ਨ 'ਚ ਹਨ। ਅੰਮ੍ਰਿਤਸਰ ਏਅਰਪੋਰਟ ਤੋਂ ਉਡਾਨ ਲੈਣ ਦੇ ਬਾਅਦ ਇਹ ਉਡਾਨ ਦਿੱਲੀ ਤੋਂ ਹੋ ਕੇ ਜਾਵੇਗੀ, ਜਿੱਥੋਂ 85 ਯਾਤਰੀ ਤੇ ਇਸ ਜਹਾਜ਼ 'ਚ ਸਵਾਰ ਹੋਣਗੇ ਤੇ ਇਨ੍ਹਾਂ ਦੇ ਨਾਲ ਕੈਨੇਡਾ ਜਾਣ ਵਾਲੇ ਮੁਸਾਫਰਾਂ ਦੀਆਂ ਸੰਖਿਆ 207 ਹੋ ਜਾਵੇਗੀ।
ਕਰਫਿਊ ਤੇ ਲਾਕਡਾਉਨ ਦੀ ਹਾਲਤ 'ਚ ਕਈ ਵਿਦੇਸ਼ੀ ਯਾਤਰੀ ਭਾਰਤ 'ਚ ਫਸੇ ਹੋਏ ਹਨ। ਉਨ੍ਹਾਂ ਲਈ ਵਿਸ਼ੇਸ਼ ਤੌਰ 'ਤੇ ਏਅਰ ਇੰਡੀਆ ਏਅਰਲਾਇੰਸ ਦਾ ਜਹਾਜ਼ ਕੇਂਦਰ ਸਰਕਾਰ ਵੱਲੋਂ ਵਿਦੇਸ਼ ਰਵਾਨਾ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਏਅਰ ਇੰਡੀਆ ਦੇ ਸਥਾਨਕ ਪ੍ਰਬੰਧਕ ਆਰ. ਕੇ. ਨੇਗੀ ਨੇ ਦੱਸਿਆ ਕਿ ਇਹ ਉਡਾਨ ਸੋਮਵਾਰ ਰਾਤ 11 : 15 'ਤੇ ਅੰਮ੍ਰਿਤਸਰ ਤੋਂ ਵਾਇਆ ਦਿੱਲੀ ਲੰਦਨ ਜਾਵੇਗੀ। ਇਸ ਉਪਰੰਤ ਏਅਰ ਕੈਨੇਡਾ ਏਅਰਲਾਇੰਸ ਦੀ ਸਰਵਿਸ ਤੋਂ ਯਾਤਰੀ ਲੰਦਨ ਤੋਂ ਕੈਨੇਡਾ ਦੇ ਵੱਲ ਰਵਾਨਾ ਹੋਣਗੇ।