ਟ੍ਰਾਈਸਿਟੀ ਚੰਡੀਗੜ੍ਹ 'ਚ ਕੋਰੋਨਾ ਦੇ 121 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

Thursday, Jul 30, 2020 - 02:07 AM (IST)

ਟ੍ਰਾਈਸਿਟੀ ਚੰਡੀਗੜ੍ਹ 'ਚ ਕੋਰੋਨਾ ਦੇ 121 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

ਚੰਡੀਗੜ੍ਹ, (ਪਾਲ)- ਕੋਰੋਨਾ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿਚ 44 ਲੋਕਾਂ ਵਿਚ ਕੋਰੋਨਾ ਵਾਇਰਸ ਪਾਇਆ ਗਿਆ। ਪਿਛਲੇ ਚਾਰ ਮਹੀਨਿਆਂ ਵਿਚ ਪਹਿਲੀ ਵਾਰ ਸ਼ਹਿਰ ਵਿਚ ਇਕ ਹੀ ਦਿਨ ਵਿਚ ਇੰਨੀ ਵੱਡੀ ਗਿਣਤੀ ਵਿਚ ਮਰੀਜ਼ ਆਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਹੁਣ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 978 ਹੋ ਗਈ ਹੈ। ਐਕਟਿਵ ਕੇਸ 353 ਹਨ, ਉੱਥੇ ਹੀ, 12 ਲੋਕ ਠੀਕ ਹੋ ਕੇ ਡਿਸਚਾਰਜ ਹੋਏ ਹਨ।

ਐੱਨ. ਐੱਚ. ਐੱਮ. ਵਿੰਗ ਦੀ ਆਫ਼ਿਸ ਸੁਪਰਡੈਂਟ ਵੀ ਪਾਜ਼ੇਟਿਵ

ਨਵੇਂ ਮਰੀਜ਼ਾਂ ਵਿਚ ਜੀ. ਐੱਮ. ਐੱਸ. ਐੱਚ. ਦੇ ਐੱਨ. ਐੱਚ. ਐੱਮ. ਵਿੰਗ ਵਿਚ ਕੰਮ ਕਰਨ ਵਾਲੀ ਆਫ਼ਿਸ ਸੁਪਰਡੈਂਟ ਵੀ ਸ਼ਾਮਲ ਹੈ। ਉਹ ਰੁਟੀਨ ਵਿਚ ਦਫ਼ਤਰ ਜਾ ਰਹੀ ਸੀ। ਸ਼ੁੱਕਰਵਾਰ ਨੂੰ ਜਦੋਂ ਲੱਛਣ ਆਏ ਤਾਂ ਉਸ ਦੀ ਸੈਂਪਲਿੰਗ ਕੀਤੀ ਗਈ। ਫਿਲਹਾਲ 46 ਸਾਲਾ ਇਸ ਮਰੀਜ਼ ਨੂੰ ਉਸ ਦੇ ਘਰ ਸੈਕਟਰ-49 ਵਿਚ ਹੋਮ ਆਈਸੋਲੇਟ ਕੀਤਾ ਗਿਆ ਹੈ। ਉਸ ਦੇ ਪਰਿਵਾਰ ਵਿਚ 5 ਲੋਕ ਹਨ। ਇਨਫੈਕਸ਼ਨ ਦੇ ਸੋਰਸ ਦਾ ਪਤਾ ਨਹੀਂ ਲੱਗਾ ਹੈ। ਸੂਤਰਾਂ ਦੀ ਮੰਨੀਏ ਤਾਂ ਉਹ ਕਈ ਵੱਡੇ ਅਫ਼ਸਰ, ਜਿਨ੍ਹਾਂ ਵਿਚ ਐੱਨ. ਐੱਚ. ਐੱਮ. ਦੀ ਡਾਇਰੈਕਟਰ ਵੀ ਹੈ, ਦੇ ਕਾਂਟੈਕਟ ਵਿਚ ਰਹੀ ਹੈ।

ਧਨਾਸ ਵਿਚ ਲੈਬ ਤਕਨੀਸ਼ੀਅਨ ਦਾ ਪਰਿਵਾਰ ਇਨਫੈਕਟਿਡ

ਧਨਾਸ ਦੇ ਇਕ ਪਰਿਵਾਰ ਤੋਂ ਚਾਰ ਲੋਕ ਪਾਜ਼ੇਟਿਵ ਆਏ ਹਨ। ਮਰੀਜ਼ਾਂ ਵਿਚ 21, 18 ਸਾਲ ਦੇ ਦੋ ਨੌਜਵਾਨ, 14 ਸਾਲਾ ਬੱਚੀ ਅਤੇ 40 ਸਾਲਾ ਔਰਤ ਸ਼ਾਮਲ ਹਨ। ਇਕ ਦਿਨ ਪਹਿਲਾਂ ਪਰਿਵਾਰ ਵਿਚ ਪਹਿਲਾ ਕੇਸ ਸਾਹਮਣੇ ਆਇਆ ਸੀ। ਸੈਕਟਰ-40 ਤੋਂ 35 ਸਾਲਾ ਔਰਤ ਪਾਜ਼ੇਟਿਵ ਹੈ। ਉਹ ਪੰਜਾਬ ਵਿਚ ਕੰਮ ਕਰਦੀ ਹੈ। ਸੈਕਟਰ-47 ਦੇ ਪਰਿਵਾਰ ਤੋਂ 29 ਅਤੇ 30 ਸਾਲਾ ਦੋ ਲੜਕੀਆਂ ਇਨਫੈਕਟਿਡ ਹਨ। ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹਨ।

ਖੁੱਡਾ ਲਾਹੌਰਾ ਤੋਂ ਇਕ ਹੀ ਪਰਿਵਾਰ ਦੇ 6 ਲੋਕ ਇਨਫੈਕਟਿਡ

ਖੁੱਡਾ ਲਾਹੌਰਾ ਤੋਂ ਇਕ ਹੀ ਪਰਵਾਰ ਦੇ 6 ਲੋਕ ਇਨਫੈਕਟਿਡ ਮਿਲੇ ਹਨ। ਇਨ੍ਹਾਂ ਵਿਚ 71 ਸਾਲਾ ਔਰਤ, 12 ਸਾਲਾ ਬੱਚਾ, 11 ਸਾਲਾ ਬੱਚੀ, 2 ਸਾਲਾ ਬੱਚੀ, 24 ਸਾਲਾ ਲੜਕੀ, 28 ਸਾਲਾ ਨੌਜਵਾਨ ਸ਼ਾਮਲ ਹਨ। ਇਕ ਦਿਨ ਪਹਿਲਾਂ ਇਸ ਪਰਿਵਾਰ ਵਿਚ ਪਹਿਲਾ ਕੇਸ ਆਇਆ ਸੀ, ਜੋ ਕਿ ਪੀ. ਜੀ. ਆਈ. ਵਿਚ ਸਟਾਫ਼ ਨਰਸ ਹੈ।

ਸੈਕਟਰ-44 ਤੋਂ 5 ਕੇਸ

ਸੈਕਟਰ-44 ਦੇ ਪਰਿਵਾਰ ਤੋਂ 5 ਲੋਕ ਪਾਜ਼ੇਟਿਵ ਆਏ ਹਨ। ਪਰਿਵਾਰ ਵਿਚ ਪਹਿਲਾਂ ਤੋਂ ਕੇਸ ਹੈ। ਮਰੀਜ਼ਾਂ ਵਿਚ 52, 63 ਸਾਲਾ ਦੋ ਔਰਤਾਂ, 14 ਅਤੇ 8 ਸਾਲਾ ਬੱਚੇ, 63 ਸਾਲਾ ਇਕ ਵਿਅਕਤੀ ਸ਼ਾਮਲ ਹੈ। ਸੈਕਟਰ-23 ਤੋਂ 53 ਸਾਲਾ ਔਰਤ ਪਾਜ਼ੇਟਿਵ ਆਈ ਹੈ। ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹੈ। ਖੁੱਡਾ ਜੱਸੂ ਤੋਂ 27 ਸਾਲਾ ਨੌਜਵਾਨ ਪਾਜ਼ੇਟਿਵ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ। ਉਸ ਦੇ ਪਰਿਵਾਰ ਵਿਚ 9 ਲੋਕ ਹਨ। ਸੈਕਟਰ-42 ਤੋਂ 17 ਸਾਲਾ ਨੌਜਵਾਨ ਪਾਜ਼ੇਟਿਵ ਆਇਆ ਹੈ। ਸੈਕਟਰ-26 ਤੋਂ 25 ਸਾਲਾ ਲੜਕੀ ਵਿਚ ਵਾਇਰਸ ਮਿਲਿਆ ਹੈ। ਲੜਕੀ ਦੀਆਂ 5 ਰੂਮਮੇਟਸ ਹਨ। ਸੈਕਟਰ-45 ਤੋਂ 73 ਸਾਲਾ ਔਰਤ ਪਾਜ਼ੇਟਿਵ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਬੇਟੇ ਦਾ ਸੈਲੂਨ ਹੈ, ਜਿਸ ਕਾਰਣ ਉਸ ਨੂੰ ਇਨਫੈਕਸ਼ਨ ਹੋ ਸਕਦਾ ਹੈ। ਸੈਕਟਰ-46 ਦੇ ਇਕ ਪਰਿਵਾਰ ਤੋਂ ਤਿੰਨ ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਵਿਚ 54 ਸਾਲਾ ਵਿਅਕਤੀ, 49 ਸਾਲਾ ਔਰਤ ਅਤੇ 21 ਸਾਲਾ ਨੌਜਵਾਨ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ। ਇਨ੍ਹਾਂ ਦੇ ਪਰਿਵਾਰ ਵਿਚ 6 ਮੈਂਬਰ ਹਨ।

ਸੈਕਟਰ-20 ਵਿਚ ਦੋ ਪਾਜ਼ੇਟਿਵ

ਸੈਕਟਰ-55 ਤੋਂ 62 ਸਾਲਾ ਵਿਅਕਤੀ ਇਨਫੈਕਟਿਡ ਹੈ। ਉਸ ਦਾ ਬੇਟਾ ਜੀ. ਐੱਮ. ਸੀ. ਐੱਚ. ਵਿਚ ਕੰਮ ਕਰਦਾ ਹੈ। ਰਾਮਦਰਬਾਰ ਤੋਂ 22 ਸਾਲਾ ਲੜਕੀ ਪਾਜ਼ੇਟਿਵ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ। ਮਰੀਜ਼ ਦਾ ਪਤੀ ਜ਼ੀਰਕਪੁਰ ਵਿਚ ਕੰਮ ਕਰਦਾ ਹੈ। ਉਸ ਦੇ ਪਰਿਵਾਰ ਵਿਚ ਤਿੰਨ ਲੋਕ ਹਨ। ਸੈਕਟਰ-20 ਤੋਂ 80 ਸਾਲਾ ਬਜ਼ੁਰਗ ਔਰਤ ਅਤੇ 19 ਸਾਲਾ ਲੜਕੀ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਦੇ ਪਰਿਵਾਰ ਵਿਚ ਪਹਿਲਾਂ ਤੋਂ ਕੇਸ ਹਨ, ਜਿਸ ਕਾਰਣ ਦੋਨੇਂ ਇਨਫੈਕਟਿਡ ਹੋਈਆਂ ਹਨ। ਧਨਾਸ ਤੋਂ 24 ਸਾਲਾ ਨੌਜਵਾਨ ਪਾਜ਼ੇਟਿਵ ਹੈ। ਇਹ ਨਵਾਂਗਰਾਓਂ ਦੇ ਪਾਜ਼ੇਟਿਵ ਕੇਸ ਦਾ ਕਾਂਟੈਕਟ ਹੈ।

ਸੈਕਟਰ-41 ਵਿਚ ਇਕ ਪਰਿਵਾਰ ਦੇ ਦੋ ਲੋਕ ਪਾਜ਼ੇਟਿਵ

ਸੈਕਟਰ-42 ਤੋਂ 65 ਸਾਲਾ ਔਰਤ, ਸੈਕਟਰ-22 ਤੋਂ 50 ਸਾਲਾ ਔਰਤ, ਸੈਕਟਰ-7 ਤੋਂ 47 ਸਾਲਾ ਔਰਤ ਪਾਜ਼ੇਟਿਵ ਹਨ। ਇਹ ਤਿੰਨੋਂ ਫੈਮਿਲੀ ਕਾਂਟੈਕਟ ਦੇ ਕੇਸ ਹਨ। ਸੈਕਟਰ-41 ਦੇ ਪਰਿਵਾਰ ਤੋਂ 16 ਸਾਲਾ ਲੜਕੀ ਅਤੇ 41 ਸਾਲਾ ਔਰਤ ਵਿਚ ਵਾਇਰਸ ਮਿਲਿਆ ਹੈ। ਦੋਵਾਂ ਦੀ ਫੈਮਿਲੀ ਹਿਸਟਰੀ ਰਹੀ ਹੈ। ਸੈਕਟਰ-38 ਵੈਸਟ ਤੋਂ 46 ਸਾਲਾ ਵਿਅਕਤੀ ਪਾਜ਼ੇਟਿਵ ਹੈ। ਉਸ ਦੇ ਪਰਿਵਾਰ ਵਿਚ ਤਿੰਨ ਲੋਕ ਹਨ। ਸੈਕਟਰ-19 ਤੋਂ 65 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਪਰਿਵਾਰ ਵਿਚ ਪਹਿਲਾਂ ਤੋਂ ਕੇਸ ਹੈ। ਸੈਕਟਰ-41 ਤੋਂ 39 ਸਾਲਾ ਵਿਅਕਤੀ ਪਾਜ਼ੇਟਿਵ ਹੈ। ਕਿਸ਼ਨਗੜ੍ਹ ਤੋਂ 26 ਸਾਲਾ ਲੜਕੀ ਵਿਚ ਵਾਇਰਸ ਪਾਇਆ ਗਿਆ ਹੈ। ਇਕ ਦਿਨ ਪਹਿਲਾਂ ਹੀ ਉਸ ਦੇ ਪਰਿਵਾਰ ਵਿਚ ਕੇਸ ਆਇਆ ਸੀ। ਸੈਕਟਰ-16 ਵਿਚ 52 ਸਾਲਾ ਔਰਤ, ਸੈਕਟਰ-32 ਤੋਂ 37 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਉਹ ਹੱਲੋਮਾਜਰਾ ਦੇ ਮਰੀਜ਼ ਦਾ ਕਾਂਟੈਕਟ ਹੈ। ਰਾਏਪੁਰ ਖੁਰਦ ਤੋਂ 40 ਸਾਲਾ ਵਿਅਕਤੀ ਪਾਜ਼ੇਟਿਵ ਹੈ।


author

Bharat Thapa

Content Editor

Related News