ਕਪੂਰਥਲਾ ਦੀ ਸ਼ਾਨ ਘੰਟਾ ਘਰ ਦੀ 120 ਸਾਲ ਪੁਰਾਣੀ ਘੜੀ ਮੁੜ ਦੱਸੇਗੀ ਟਾਈਮ

Wednesday, Apr 26, 2023 - 06:35 PM (IST)

ਕਪੂਰਥਲਾ (ਭਾਸ਼ਾ) : ਪੰਜਾਬ ਦੇ ਕਪੂਰਥਲਾ ’ਚ ਤਤਕਾਲੀ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਘੰਟਾ ਘਰ ਸਕੂਲ ’ਚ ਲਾਈ ਗਈ 120 ਸਾਲ ਪੁਰਾਣੀ ਘੜੀ ਦੀ ਮੁਰੰਮਤ ਕੀਤੀ ਗਈ ਅਤੇ ਇਕ ਦਹਾਕੇ ਤੋਂ ਵੱਧ ਸਮੇਂ ਦੇ ਵਕਫੇ ਤੋਂ ਬਾਅਦ ਇਹ ਫਿਰ ਤੋਂ ਕੰਮ ਕਰ ਰਹੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਘੰਟਾ ਘਰ) ਦੇ ਦੌਰੇ ਦੌਰਾਨ ਪਤਾ ਲੱਗਾ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਘੜੀ ਕੰਮ ਨਹੀਂ ਕਰ ਰਹੀ ਸੀ। ਡਿਪਟੀ ਕਮਿਸ਼ਨਰ ਨੇ ਲੰਡਨ ਦੀ ਬਣੀ ਇਸ ਘੜੀ ਦੀ ਮੁਰੰਮਤ ਲਈ ਕੋਲਕਾਤਾ ਦੀ ਟੀ. ਆਰ. ਕਲਾਕ ਕੰਪਨੀ ਦੀਆਂ ਸੇਵਾਵਾਂ ਲਈਆਂ। ਇਸ ਘੜੀ 'ਤੇ ਲੰਡਨ ਸ਼ਹਿਰ ਦਾ ਨਾਂ ਲਿਖਿਆ ਹੋਇਆ ਹੈ ਅਤੇ ਇਸ ਨੂੰ ਨਿਊਯਾਰਕ ਸਥਿਤ ਜ਼ੋਨਸ ਐਂਡ ਕੰਪਨੀ ਨੇ 1862 'ਚ ਬਣਾਇਆ ਸੀ।

ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਆਉਂਦਾ ਸੀ ਗੁੱਸਾ, ਆਪਣੇ ਨਾਲ ਹੀ ਲੈ ਗਏ ਵੱਡਾ ਰਾਜ਼

ਇਕ ਸਮੇਂ ਇਹ ਘੜੀ ਸ਼ਹਿਰ ਦਾ ਇਕ ਪ੍ਰਮੁੱਖ ਖਿੱਚ ਦਾ ਕੇਂਦਰ ਸੀ ਅਤੇ ਇਸ ਦੀ ਘੰਟੀ ਦੀ ਆਵਾਜ਼ ਦੂਰੋਂ ਸੁਣਾਈ ਦਿੰਦੀ ਸੀ। ਡਿਪਟੀ ਕਮਿਸ਼ਨਰ ਵੱਲੋਂ ਇਸ ਪੁਰਾਤਨ ਘੜ੍ਹੀ ਜੋ ਕਿ ਕਿਸੇ ਸਮੇਂ ਸਾਰੇ ਕਪੂਰਥਲਾ ਸ਼ਹਿਰ ਨੂੰ ਸਮਾਂ ਦੱਸਦੀ ਸੀ, ਨੂੰ ਮੁੜ ਚਾਲੂ ਹਾਲਤ ਵਿੱਚ ਲਿਆਉਣ ਦਾ ਤਹੱਈਆ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਪੂਰਥਲਾ ਸ਼ਹਿਰ ਦੀ ਵਿਰਾਸਤ ਬਹੁਤ ਵਿਸ਼ਾਲ ਤੇ ਅਮੀਰ ਹੈ, ਜਿਸ ਕਰਕੇ ਇਸਨੂੰ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਹੈ। ਉਨਾਂ ਕਿਹਾ ਕਿ ਪੁਰਾਤਨ ਇਮਾਰਤਾਂ , ਸਥਾਨਾਂ, ਵਸਤਾਂ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਡੇਰੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ।

ਇਹ ਵੀ ਪੜ੍ਹੋ : ਪੰਜਾਬ ਦੇ ਧਾਰਮਿਕ ਸਥਾਨਾਂ ਦੇ ਬਾਹਰ ਸੁਰੱਖਿਆ ਵਿਵਸਥਾ ਕੀਤੀ ਗਈ ਹੋਰ ਸਖ਼ਤ, ਜਾਣੋ ਕਿਉਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News