ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕੋ ਦਿਨ ਹੋਈਆਂ 2 ਮੌਤਾਂ
Tuesday, Jun 30, 2020 - 07:58 PM (IST)
ਅੰਮ੍ਰਿਤਸਰ(ਦਲਜੀਤ ਸ਼ਰਮਾ)— ਅੰਮ੍ਰਿਤਸਰ 'ਚ ਮੰਗਲਵਾਰ ਨੂੰ ਕੋਰੋਨਾ ਕਾਰਨ ਦੋ ਮੌਤਾਂ ਹੋ ਗਈਆਂ ਤੇ ਇਸ ਦੇ ਨਾਲ ਹੀ ਸਰਕਾਰੀ ਈ. ਐੱਸ. ਆਈ. ਹਸਪਤਾਲ ਤੇ ਰੇਡੀਓਗ੍ਰਾਫਰ ਦੇ ਨਾਲ 12 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜ਼ਿਲੇ 'ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 43 ਹੋ ਗਈ। ਜਦਕਿ ਕੋਰੋਨਾ ਪੀੜਤ ਮਰੀਜ਼ਾਂ ਦਾ ਆਂਕੜਾ 957 ਹੋ ਗਿਆ।
ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਮਜੀਠਾ ਰੋਡ ਗਲੀ ਨੰ. 5 ਫਰੈਂਡ ਕਲੋਨੀ ਦਾ ਰਹਿਣ ਵਾਲਾ ਨਿਦਰੋਸ਼ ਕੁਮਾਰ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਮੌਤ ਹੋ ਗਈ। ਇਹ ਸਖਸ਼ ਕੋਰੋਨਾ ਪਾਜ਼ੇਟਿਵ ਹੋਣ ਦੇ ਨਾਲ ਸ਼ੂਗਰ ਤੇ ਹੋਰ ਬਿਮਾਰੀਆਂ ਨਾਲ ਪੀੜਤ ਸੀ। ਇਸ ਤੋਂ ਇਲਵਾ ਗੇਟ ਖਜ਼ਾਨਾ ਦੇ ਰਹਿਣ ਵਾਲੇ 78 ਸਾਲਾ ਮਦਨ ਮੋਹਨ ਸੇਠ ਜੋ ਕਿ ਇੱਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਸੀ ਉਸ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ।