ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', 4 ਮੌਤਾਂ ਦੇ ਨਾਲ 114 ਪਾਜ਼ੇਟਿਵ ਕੇਸ ਆਏ ਸਾਹਮਣੇ

08/12/2020 1:22:42 PM

ਜਲੰਧਰ (ਰੱਤਾ) : ਕੋਰੋਨਾ ਨੂੰ ਲੈ ਕੇ ਲੋਕਾਂ ਦੀਆਂ ਲਾਪਰਵਾਹੀਆਂ ਹੁਣ ਭਾਰੀ ਪੈਣੀਆਂ ਸ਼ੁਰੂ ਹੋ ਗਈਆਂ ਹਨ। ਮਹਾਮਾਰੀ ਬਣੇ ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਜਲੰਧਰ ਖਤਰਨਾਕ ਹਾਲਾਤ 'ਚ ਪਹੁੰਚ ਗਿਆ ਹੈ। ਬੁੱਧਵਾਰ ਸਵੇਰੇ ਹੀ ਜਲੰਧਰ ਜ਼ਿਲ੍ਹੇ 'ਚ  ਕੋਰੋਨਾ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ 114 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਮਹਿਕਮੇ ਅਨੁਸਾਰ ਅੱਜ ਆਏ ਪਾਜ਼ੇਟਿਵ ਮਰੀਜ਼ਾਂ 'ਚੋਂ 14 ਦੀ ਰਿਪੋਰਟ ਜਲੰਧਰ ਦੀ ਨਵੀਂ ਲੈਬੋਰਟਰੀ ਤੋਂ ਆਈ ਹੈ, ਜਿਸ ਦੇ ਬਾਅਦ ਮਰੀਜ਼ਾਂ ਦੀ ਗਿਣਤੀ 3418 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਅੰਕੜਾ 89 ਹੋ ਗਿਆ ਹੈ।

ਇਹ ਵੀ ਪੜ੍ਹੋ : ਕੋਠਾ ਗੁਰੂ ਦੀ ਧੀ ਨੇ ਆਸਟ੍ਰੇਲੀਆ 'ਚ ਉਹ ਕਰ ਦਿਖਾਇਆ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ

629 ਰਿਪੋਰਟਾਂ ਆਈਆਂ ਨੈਗੇਟਿਵ, 73 ਹੋਰਨਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 629 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 73 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 959 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਕੁੱਲ ਸੈਂਪਲ - 51,973
ਨੈਗੇਟਿਵ ਆਏ - 48,580
ਪਾਜ਼ੇਟਿਵ ਆਏ - 3304
ਡਿਸਚਾਰਜ ਹੋਏ - 2294
ਮੌਤਾਂ ਹੋਈਆਂ - 85
ਐਕਟਿਵ ਕੇਸ - 925

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2521, ਲੁਧਿਆਣਾ 5540, ਜਲੰਧਰ 3304, ਮੋਹਾਲੀ 'ਚ 1452, ਪਟਿਆਲਾ 'ਚ 3095, ਹੁਸ਼ਿਆਰਪੁਰ 'ਚ 773, ਤਰਨਤਾਰਨ 495, ਪਠਾਨਕੋਟ 'ਚ 618, ਮਾਨਸਾ 'ਚ 240, ਕਪੂਰਥਲਾ 4681, ਫਰੀਦਕੋਟ 430, ਸੰਗਰੂਰ 'ਚ 1357, ਨਵਾਂਸ਼ਹਿਰ 'ਚ 403, ਰੂਪਨਗਰ 376, ਫਿਰੋਜ਼ਪੁਰ 'ਚ 701, ਬਠਿੰਡਾ 911, ਗੁਰਦਾਸਪੁਰ 9288, ਫਤਿਹਗੜ੍ਹ ਸਾਹਿਬ 'ਚ 527, ਬਰਨਾਲਾ 477, ਫਾਜ਼ਿਲਕਾ 384, ਮੋਗਾ 611, ਮੁਕਤਸਰ ਸਾਹਿਬ 329 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 640ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 8285 ਹਜ਼ਾਰ ਤੋਂ ਵੱਧ ਐਕਟਵਿ ਕੇਸ ਹਨ ਜਦਕਿ 16997 ਮਰੀਜ਼ ਕੋਰੋਨਾ 'ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।


Anuradha

Content Editor

Related News