ਸੁਰਖੀਆਂ 'ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਵਧਾਈ ਗਈ ਸੁਰੱਖਿਆ, ਜਾਣੋ ਕੀ ਹੈ ਮਾਮਲਾ

Thursday, Jun 01, 2023 - 02:21 PM (IST)

ਸੁਰਖੀਆਂ 'ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਵਧਾਈ ਗਈ ਸੁਰੱਖਿਆ, ਜਾਣੋ ਕੀ ਹੈ ਮਾਮਲਾ

ਫਿਰੋਜ਼ਪੁਰ (ਕੁਮਾਰ) : ਸ਼ਰਾਰਤੀ ਅਨਸਰਾਂ ਵੱਲੋਂ ਬਾਹਰੋਂ ਪੈਕਟਾਂ ਵਿੱਚ ਬੰਦ ਕਰਕੇ ਮੋਬਾਈਲ ਅਤੇ ਨਸ਼ੀਲੇ ਪਦਾਰਥ ਜੇਲ੍ਹ ਅੰਦਰ ਸੁੱਟਣ ਦਾ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ। ਜੇਲ੍ਹ ਦੀਆਂ ਦੋ ਸਾਈਡ ਦੀਆਂ ਕੰਧਾਂ ਖਾਲੀ ਏਰੀਆ ਨਾਲ ਲੱਗਦੀਆਂ ਹਨ ਅਤੇ ਇੱਕ ਪਾਸੇ ਮਾਡਲ ਟਾਊਨ ਦਾ ਰਿਹਾਇਸ਼ੀ ਇਲਾਕਾ ਲੱਗਦਾ ਹੈ, ਜਿੱਥੋਂ ਸ਼ਰਾਰਤੀ ਅਨਸਰ ਅਕਸਰ ਹੀ ਜੇਲ੍ਹ ਦੇ ਅੰਦਰ ਮੋਬਾਈਲ ਅਤੇ ਨਸ਼ੀਲੇ ਪਦਾਰਥ ਟੇਪ ਨਾਲ ਲਪੇਟ ਕੇ ਪੈਕਟ ਬਣਾ ਕੇ ਸੁੱਟ ਦਿੰਦੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਕੰਧਾਂ ’ਤੇ ਬਿਜਲੀ ਦੀਆਂ ਤਾਰਾਂ ਵੀ ਲਗਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਸ਼ਰਾਰਤੀ ਅਨਸਰ ਵੱਲੋਂ ਜੇਲ੍ਹ ਦੇ ਅੰਦਰ ਥਰੋ ਕਰਨ ਦਾ ਲਗਾਤਾਰ ਸਿਲਸਿਲਾ ਜਾਰੀ ਹੈ।  ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਦੀ ਅਗਵਾਈ ਹੇਠ ਜੇਲ੍ਹ ਸਟਾਫ਼ ਨੇ ਅਜਿਹੇ ਥਰੋ ਹੋਏ ਪੈਕਟ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਜੇਲ੍ਹ ਅੰਦਰੋਂ ਇੱਕ ਗੇਂਦ ਵਿੱਚ ਨਸ਼ੀਲਾ ਪਦਾਰਥ ਪਾ ਕੇ ਅੰਦਰ ਸੁੱਟਣ ਦੀ ਕੋਸਿਸ਼ ਕਰਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।

PunjabKesari

ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਗਰਭਵਤੀ ਤੇ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ

ਸ਼ਰਾਰਤੀ ਅਨਸਰਾਂ ਦੇ ਅਜਿਹੇ ਮਨਸੂਬਿਆਂ ਨੂੰ ਦੇਖਦਿਆਂ ਜੇਲ੍ਹ ਦੇ ਅੰਦਰ ਅਤੇ ਜੇਲ੍ਹ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਸਦਕਾ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਅੰਦਰ ਸੁੱਟੇ ਗਏ 3 ਪੈਕਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 11 ਮੋਬਾਈਲ ਫੋਨ, 3 ਅਡਾਪਟਰ, ਇੱਕ ਚਾਰਜਰ, 71 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 58 ਤੰਬਾਕੂ ਜ਼ਰਦਾ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਜੇਲ ਪ੍ਰਸ਼ਾਸਨ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਜੇਲ੍ਹ ਦੇ ਦੋ ਹਵਾਲਾਤੀਆਂ ਤੋਂ ਇਕ ਮੋਬਾਇਲ ਫੋਨ ਅਤੇ ਇਕ ਛੋਟੀ ਬੈਟਰੀ ਵੀ ਬਰਾਮਦ ਹੋਈ ਹੈ। ਇਨ੍ਹਾਂ ਬਰਾਮਦਗੀਆਂ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਲਿਖਤੀ ਪੱਤਰ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਅਤੇ ਹਵਾਲਾਤੀ ਹਰਪਿੰਦਰ ਸਿੰਘ ਅਤੇ ਹਵਾਲਾਤੀ ਬਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ- ਲੰਬੀ ਹਲਕੇ ਦੇ ਨਾਂ ਬੋਲਦੈ ਇਹ ਰਿਕਾਰਡ, ਦਹਾਕਿਆਂ ਤੋਂ ਚੱਲ ਰਹੀ ਰਵਾਇਤ 'ਤੇ ਮੁੜ ਲੱਗੀ ਮੋਹਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਦੱਸਿਆ ਗਿਆ ਹੈ ਕਿ ਜੇਲ੍ਹ ਦੇ ਬਲਾਕ ਨੰਬਰ 3 ਦੇ ਵਰਾਂਡੇ ਵਿੱਚ ਬਣੇ ਬਾਥਰੂਮਾਂ ਦੇ ਨੇੜੇ ਭੂਰੇ ਰੰਗ ਦੀ ਟੇਪ ਨਾਲ ਲਪੇਟੇ 3 ਪੈਕਟ ਬਾਹਰੋਂ ਸੁੱਟੇ ਗਏ ਸਨ, ਜਿਨ੍ਹਾਂ ਨੂੰ ਖੋਲ੍ਹਣ ’ਤੇ ਉਨ੍ਹਾਂ ਵਿਚੋਂ 3 ਬਿਨਾਂ ਸਿਮ ਦੇ ਓਪੋ ਟੱਚ ਸਕਰੀਨ ਮੋਬਾਈਲ, 8 ਬਿਨਾਂ ਸਿਮ ਦੇ ਸੈਮਸੰਗ ਕੀਪੈਡ ਮੋਬਾਈਲ, ਲਿਫਾਫੇ ’ਚ ਲਪੇਟਿਆ 71 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਾਊਡਰ, 3 ਚਿੱਟੇ ਰੰਗ ਦੇ ਅਡੈਪਟਰ, ਇਕ ਚਾਰਜਰ ਅਤੇ 58 ਤੰਬਾਕੂ ਜਰਦੇ ਦੀਆਂ ਪੁੜੀਆਂ ਨਿਕਲੀਆਂ ਹਨ।  ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਗੁਪਤ ਸੂਚਨਾ ਦੇ ਆਧਾਰ ’ਤੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹਵਾਲਾਤੀ ਹਰਪਿੰਦਰ ਸਿੰਘ ਪਾਸੋਂ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਅਤੇ ਬੈਟਰੀ ਅਤੇ ਹਵਾਲਾਤੀ ਬਿੰਦਰ ਸਿੰਘ ਪਾਸੋਂ ਮੋਬਾਈਲ ਦੀ ਛੋਟੀ ਸੈਮਸੰਗ ਕੰਪਨੀ ਦੀ ਬੈਟਰੀ ਬਰਾਮਦ ਹੋਈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News