ਕੋਰੋਨਾ ਦੇ ਖ਼ਤਰੇ ਦਰਮਿਆਨ 108 ਐਂਬੂਲੈਂਸ ਮੁਲਾਜ਼ਮ ਯੂਨੀਅਨ ਨੇ ਹੜਤਾਲ ਦੀ ਦਿੱਤੀ ਚੇਤਾਵਨੀ

Friday, Dec 23, 2022 - 02:18 AM (IST)

ਲੁਧਿਆਣਾ (ਸਹਿਗਲ)-ਕੋਰੋਨਾ ਵਾਇਰਸ ਦੇ ਆਉਣ ਦੇ ਖ਼ਦਸ਼ੇ ਦੇ ਨਾਲ ਹੀ ਸੂਬੇ ’ਚ ਲੋਕਾਂ ਨੂੰ ਮੁਫ਼ਤ ਸੇਵਾ ਦੇ ਰਹੀ 108 ਐਂਬੂਲੈਂਸ ਦੇ ਪਹੀਏੇ ਫਿਰ ਰੋਕਣ ਦੀ ਚੇਤਾਵਨੀ 108 ਐਂਬੂਲੈਂਸ ਮੁਲਾਜ਼ਮ ਯੂਨੀਅਨ ਵੱਲੋਂ ਦਿੱਤੀ ਗਈ ਹੈ। ਸਥਾਨਕ ਰੱਖ ਬਾਗ ’ਚ ਹੋਈ ਮੀਟਿੰਗ ਵਿਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਨਿੱਝਰ ਨੇ ਕਿਹਾ ਕਿ 108 ਐਂਬੂਲੈਂਸ ਸੇਵਾ ’ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ 11 ਸਾਲਾਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਨੇ ਹੁਣ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ 108 ਐਂਬੂਲੈਂਸ ਦਾ ਪ੍ਰਬੰਧ ਦੇਖ ਰਹੀ ਕੰਪਨੀ ਵੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਲਾਪ੍ਰਵਾਹ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਾਜ਼ਮਾਂ ਦੀ ਤਨਖਾਹ ਨਹੀਂ ਵਧਾਈ ਜਾ ਰਹੀ ਅਤੇ ਨਾ ਹੀ ਕੋਈ ਇਨਕਰੀਮੈਂਟ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਸਰਕਾਰੀ ਸਕੂਲਾਂ ਦੇ 60 ਪ੍ਰਿੰਸੀਪਲਾਂ ਨੂੰ ਭੇਜਿਆ ਜਾਵੇਗਾ ਸਿੰਗਾਪੁਰ

ਇਥੋਂ ਤੱਕ ਕਿ ਮੁਲਾਜ਼ਮ ਦੇ ਬੀਮਾਰ ਹੋਣ ਜਾਂ ਦੁਰਘਟਨਾਗ੍ਰਸਤ ਹੋਣ ’ਤੇ ਉਸ ਨੂੰ ਆਪਣਾ ਇਲਾਜ ਖੁਦ ਹੀ ਕਰਵਾਉਣਾ ਪੈਂਦਾ ਹੈ। ਕੰਪਨੀ ਇਸ ’ਚ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦੀ। ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੂਬੇ ਵਿਚ 1 ਦਿਨ ਲਈ ਐਂਬੂਲੈਂਸ ਦਾ ਚੱਕਾ ਰੋਕ ਦੇਣਗੇ। ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਅਣਮਿੱਥੇ ਸਮੇਂ ਲਈ ਐਂਬੂਲੈਂਸ ਸੇਵਾ ਮੁਲਾਜ਼ਮ ਹੜਤਾਲ ’ਤੇ ਚਲੇ ਜਾਣਗੇ। ਇਸ ਸਿਲਸਿਲੇ ਵਿਚ ਕੰਪਨੀ ਦਾ ਪ੍ਰਬੰਧ ਦੇਖ ਰਹੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ। ਵਰਣਨਯੋਗ ਹੈ ਕਿ ਸੂਬੇ ’ਚ 325 ਉਕਤ ਐਂਬੂਲੈਂਸਾਂ ਚੱਲ ਰਹੀਆਂ ਹਨ, ਜਿਸ ’ਤੇ 1450 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਤਾਂ ਉਥੇ 'ਆਪ' ਸਰਕਾਰ ਹੁਣ ਪ੍ਰਿੰਸੀਪਲਾਂ ਨੂੰ ਭੇਜੇਗੀ ਸਿੰਗਾਪੁਰ, ਪੜ੍ਹੋ Top 10


Manoj

Content Editor

Related News