ਪੀ. ਜੀ. ਆਈ. ''ਚ ਪਹਿਲੀ ਵਾਰ 103 ਸਾਲਾ ਮਰੀਜ਼ ਦੀ ਐਂਜੀਓਪਲਾਸਟੀ

Friday, Aug 16, 2019 - 11:54 AM (IST)

ਪੀ. ਜੀ. ਆਈ. ''ਚ ਪਹਿਲੀ ਵਾਰ 103 ਸਾਲਾ ਮਰੀਜ਼ ਦੀ ਐਂਜੀਓਪਲਾਸਟੀ

ਚੰਡੀਗੜ੍ਹ (ਪਾਲ) : ਹਾਰਟ ਦੇ ਮਰੀਜ਼ਾਂ ਨੂੰ ਪਿਛਲੇ ਕਈ ਸਾਲਾਂ ਤੋਂ ਬਿਹਤਰ ਇਲਾਜ ਦੇਣ ਵਾਲੇ ਪੀ. ਜੀ. ਆਈ. ਦੇ ਐਡਵਾਂਸ ਕਾਰਡੀਆਕ ਸੈਂਟਰ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਰਡੀਅਕ ਸੈਂਟਰ 'ਚ ਪਹਿਲੀ ਵਾਰ 103 ਸਾਲਾ ਮਰੀਜ਼ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਪੀ. ਜੀ. ਆਈ. ਦੀ ਹਿਸਟਰੀ 'ਚ ਇਹ ਪਹਿਲਾ ਕੇਸ ਹੈ। ਕਾਰਡੀਓਲਾਜੀ ਵਿਭਾਗ ਮੁਤਾਬਕ ਦੇਸ਼ 'ਚ ਇਸ ਤੋਂ ਪਹਿਲਾਂ 104 ਸਾਲਾ ਇਕ ਵਿਅਕਤੀ ਦੀ ਐਂਜੀਓਪਲਾਸਟੀ ਕੀਤੀ ਗਈ ਹੈ, ਜੋ ਕਿ ਖੁਦ 'ਚ ਰਿਕਾਰਡ ਹੈ।

ਨਾਰਥ ਦਾ ਇਹ ਪਹਿਲਾ ਕੇਸ ਹੈ, ਜਿਸ ਨੂੰ ਪੀ. ਜੀ. ਆਈ. 'ਚ ਕੀਤਾ ਗਿਆ ਹੈ। ਐਡਵਾਂਸ ਕਾਰਡੀਅਕ ਸੈਂਟਰ ਦੇ ਐੱਚ. ਓ. ਡੀ. ਡਾ. ਯਸ਼ਪਾਲ ਸ਼ਰਮਾ ਅਤੇ ਕਾਰਡੀਓਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਯੂਨਿਟ ਨੇ ਇਸ ਪ੍ਰਕਿਰਿਆ ਨੂੰ ਕੀਤਾ ਹੈ। ਸ਼ੁੱਕਰਵਾਰ ਰਾਤ ਨੂੰ ਮਰੀਜ਼ ਹਾਰਟ ਅਟੈਕ ਤੋਂ ਬਾਅਦ ਪੀ. ਜੀ. ਆਈ.  ਅਮਰਜੈਂਸੀ ਲਿਆਂਦਾ ਗਿਆ ਸੀ, ਜਿੱਥੇ ਚੈਕਅਪ ਤੋਂ ਬਾਅਦ ਉਸ ਨੂੰ ਆਈ. ਸੀ. ਯੂ. 'ਚ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ। ਮੰਗਲਵਾਰ ਨੂੰ ਐਂਜੀਓਪਲਾਸਟੀ ਕੀਤੀ ਗਈ। ਫਿਲਹਾਲ ਮਰੀਜ਼ ਦੀ ਹਾਲਤ ਬਿਹਤਰ ਹੈ। ਇਕ ਜਾਂ ਦੋ ਦਿਨਾਂ 'ਚ ਉਸ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਪੀ. ਜੀ. ਆਈ. ਕਾਰਡੀਅਕ ਸੈਂਟਰ ਨੂੰ ਬਣੇ ਹੋਏ 50 ਸਾਲ ਹੋ ਗਏ ਹਨ ਪਰ ਇਸ ਤਰ੍ਹਾਂ ਦਾ ਕੇਸ ਪਹਿਲੀ ਵਾਰ ਸਾਹਮਣੇ ਆਇਆ ਹੈ।


author

Babita

Content Editor

Related News