1000 ਰੁਪਏ ਲੈਣ ਦੀ ਖਾਤਰ ਨੌਜਵਾਨ ਨੇ ਵਿਅਕਤੀ ਦਾ ਕੀਤਾ ਕਤਲ

06/25/2019 6:42:38 PM

ਗੁਰਦਾਸਪੁਰ (ਵਿਨੋਦ/ਕੰਵਲਜੀਤ)-ਮੁਹੱਲਾ ਚੋਲਾ ਸਾਹਿਬ ਗਲੀ ਅਨਾਇਤ ਚੰਦ ਵਿਚ ਉਸ ਵੇਲੇ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਜਦ ਇਕ ਵਿਅਕਤੀ ਨੇ 1000 ਰੁਪਏ ਲੈਣ ਦੀ ਖਾਤਰ ਇਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਪਰ ਪੁਲਸ ਨੇ ਕੁਝ ਹੀ ਘੰਟਿਆਂ 'ਚ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। 
ਐੱਸ.ਐੱਚ.ਓ ਦਲਜੀਤ ਸਿੰਘ ਪੱਡਾ ਨੇ ਪੱਤਰਕਾਰਾਂ ਨੂੰ ਦੱÎਸਿਆ ਕਿ ਮ੍ਰਿਤਕ ਮੋਹਨ ਲਾਲ ਪੁੱਤਰ ਗਰੀਬ ਦਾਸ (75) ਦੇ ਭਤੀਜੇ ਨਰੇਸ ਕੁਮਾਰ ਸੇਠੀ ਨੇ ਦੱਸਿਆ ਕਿ ਮੈਨੂੰ ਲੋਕਾਂ ਨੇ ਆ ਕੇ ਘਰ ਦੱਸਿਆ ਕਿ ਅੱਜ ਤੁਹਾਡਾ ਤਾਇਆ ਸੈਰ ਕਰਨ ਕੋਠੇ ਤੇ ਨਹੀਂ ਚੜਿਆ। ਮੈਂ ਭੱਜ ਕੇ ਜਾ ਕੇ ਘਰ ਵੇਖਿਆ ਤਾਂ ਉਹ ਜ਼ਮੀਨ ਤੇ ਲੇਟਿਆ ਪਿਆ ਸੀ ਅਤੇ ਉਸ ਦਾ ਸਾਰਾ ਸਰੀਰ ਖੂਨ ਨਾਲ ਲੱਥਪੱਥ ਸੀ। ਕਈ ਥਾਵਾਂ ਤੇ ਗੁਝੀਆ ਸੱਟਾਂ ਲੱਗੀਆ ਹੋਈਆ ਸਨ। ਮੈਂ ਉਸ ਵਕਤ ਪੁਲਸ ਨੂੰ ਸੂਚਨਾ ਦੇ ਦਿੱਤੀ। ਥਾਣਾ ਮੁਖੀ ਪੱਡਾ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਉਨ੍ਹਾਂ ਆ ਕੇ ਵੇਖਿਆ ਤਾਂ ਮੋਹਨ ਲਾਲ ਦੀ ਮੌਤ ਹੋ ਚੁੱਕੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਤੀਜੇ ਨਰੇਸ ਕੁਮਾਰ ਨੇ ਦੱਸਿਆ ਕਿ ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਮੇਰੇ ਤਾਏ ਦੇ ਕੋਲ ਹੀ ਰਹਿੰਦਾ ਸੀ। ਸਾਨੂੰ ਪੱਕਾ ਸਬੂਤ ਹੈ ਕਿ ਮੇਰੇ ਤਾਏ ਨੂੰ ਅਮਿਤ ਕੁਮਾਰ ਨੇ ਮਾਰਿਆ ਹੈ। ਜਿਸ ਤੇ ਸੁਰਜੀਤ ਸਿੰਘ ਐੱਸ.ਆਈ ਨੇ ਮ੍ਰਿਤਕ ਦੇ ਭਤੀਜੇ ਨਰੇਸ ਕੁਮਾਰ ਦੇ ਬਿਆਨਾਂ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਆਲੇ ਦੁਆਲੇ ਭਾਲ ਕਰਕੇ ਦੋਸ਼ੀ ਅਮਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿਛ ਵਿਚ ਦੋਸ਼ੀ ਨੇ ਮੰਨਿਆ ਕਿ ਮੈਂ ਮਜ਼ਦੂਰੀ ਦਾ ਕੰਮ ਮੋਹਨ ਲਾਲ ਦੇ ਕੋਲ ਕਰਦਾ ਹਾਂ। ਇਹ ਮੇਰੇ ਪੈਸੇ ਕੱਢ ਲੈਦਾ ਸੀ। ਸੋਮਵਾਰ ਦੀ ਰਾਤ ਮੈਂ ਇਸ ਕੋਲੋਂ 1000 ਰੁਪਏ ਮੰਗੇ ,ਜਿਸ ਤੇ ਮੇਰੀ ਇਸ ਨਾਲ ਬਹਿਸਬਾਜੀ ਹੋਈ । ਮੈਂ ਸ਼ਰਾਬ ਪੀਤੀ ਹੋਈ ਸੀ । ਗੁੱਸੇ ਵਿਚ ਮੈਂ ਮੰਜੀ ਦੀ ਬਾਹੀ ਨਾਲ ਇਸ ਦੀਆਂ ਲੱਤਾਂ, ਬਾਹਾਂ ਤੋੜੀਆ ਤੇ ਆਪ ਫਰਾਰ ਹੋ ਗਿਆ। ਸਵੇਰੇ ਮੈਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪੁਲਸ ਨੇ ਅਮਿਤ ਕੁਮਾਰ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।


satpal klair

Content Editor

Related News