ਜਲੰਧਰ 'ਚ ਸਾੜਿਆ ਜਾਵੇਗਾ 100 ਫੁੱਟ ਰਾਵਣ ਦਾ ਪੁਤਲਾ, ਕੀਤੇ ਗਏ ਖ਼ਾਸ ਪ੍ਰਬੰਧ

Saturday, Oct 12, 2024 - 03:40 PM (IST)

ਜਲੰਧਰ 'ਚ ਸਾੜਿਆ ਜਾਵੇਗਾ 100 ਫੁੱਟ ਰਾਵਣ ਦਾ ਪੁਤਲਾ, ਕੀਤੇ ਗਏ ਖ਼ਾਸ ਪ੍ਰਬੰਧ

ਜਲੰਧਰ (ਵੈੱਬ ਡੈਸਕ)- ਪੂਰੇ ਦੇਸ਼ ਭਰ ਵਿਚ ਅੱਜ ਦੁਸਹਿਰਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਿਰਹਾ ਹੈ। ਜਲੰਧਰ ਸ਼ਹਿਰ ਵਿਚ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ  ਲੱਗੀਆਂ ਹੋਈਆਂ ਹਨ। ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਰਾਵਨ ਦਹਿਨ ਦੇਖਣ ਸਬੰਧੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। 
ਜਲੰਧਰ ਵਿਚ ਅੱਜ 50 ਤੋਂ ਵਧੇਰੀਆਂ ਥਾਵਾਂ 'ਤੇ ਰਾਵਣ ਦਾ ਦਹਿਨ ਕੀਤਾ ਜਾਵੇਗਾ। ਸ਼ਹਿਰ ਦੇ ਸਭ ਤੋਂ ਪੁਰਾਣੇ ਬਰਲਟਨ ਪਾਰਕ ਵਿਚ ਕਰੀਬ 146 ਸਾਲ ਪੁਰਾਣੀ ਕਮੇਟੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦਾ ਪ੍ਰੋਗਰਾਮ ਕਰਵਾ ਰਹੀ ਹੈ। ਸ਼੍ਰੀ ਰਾਮਲੀਲਾ ਕਮੇਟੀ ਮੰਦਿਰ ਨੌਹਰੀਆਂ ਵੱਲੋਂ ਬਰਲਟਨ ਪਾਰਕ ਵਿਚ ਦੁਸਹਿਰੇ ਦਾ ਆਯੋਜਨ ਕੀਤਾ ਜਾਂਦਾ ਹੈ। 

PunjabKesari
ਸਾਈਂ ਦਾਸ ਸਕੂਲ ਵਿਚ ਲਗਾਏ ਗਏ 100 ਫੁੱਟ ਦੇ ਪੁਤਲੇ 
ਸ਼੍ਰੀ ਮਹਾਕਾਲੀ ਮੰਦਿਰ ਦੁਸਹਿਰਾ ਕਮੇਟੀ ਦੇ ਮੈਂਬਰਾਂ ਵੱਲੋਂ ਸਾਈਂ ਦਾਸ ਸਕੂਲ ਦੀ ਗਰਾਊਂਡ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ 100, 90, 80 ਫੁੱਟ ਦੇ ਪੁਤਲੇ ਲਗਾਏ ਗਏ ਹਨ। ਇਹ ਸ਼ਹਿਰ ਦੀ ਸਭ ਤੋਂ ਵੱਡੇ ਪੁਤਲੇ ਹਨ। ਦੁਸਹਿਰੇ ਮੌਕੇ ਆਉਣ ਵਾਲੇ ਸਾਰੇ ਰਾਮ ਭਗਤਾਂ ਦੀ ਸਹੂਲਤ ਲਈ ਮੁਫ਼ਤ ਪੀਣ ਵਾਲੇ ਪਾਣੀ, ਸ਼ਰਬਤ, ਮੈਡੀਕਲ ਸਹੂਲਤਾਂ ਅਤੇ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਹਿੰਦੂ ਆਗੂ ਵਿਕਾਸ ਬੱਗਾ ਕਤਲਕਾਂਡ 'ਚ ਵੱਡੀ ਅਪਡੇਟ,  NIA ਵੱਲੋਂ ਚਾਰਜਸ਼ੀਟ ਦਾਖ਼ਲ

PunjabKesari

ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ 
ਲੋਕ ਆਪਣੇ ਪਰਿਵਾਰਾਂ ਸਮੇਤ ਦੁਸਹਿਰਾ ਵੇਖਣ ਲਈ ਆਪਣੇ ਘਰਾਂ ਨੇੜਲੇ ਮੈਦਾਨਾਂ 'ਚ ਪਹੁੰਚ ਰਹੇ ਹਨ। ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਦੁਸਹਿਰੇ ਦੇ ਤਿਉਹਾਰ ਮੌਕੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਡੀ. ਸੀ. ਪੀ. ਹੈੱਡਕੁਆਰਟਰ ਆਦਿਤਿਆ ਗੁਪਤਾ ਨੇ ਕਿਹਾ ਕਿ ਦਸਹਿਰੇ ਦੇ ਤਿਉਹਾਰ ਨੂੰ ਲੈ ਕੇ ਫੋਰਸ ਤਾਇਨਾਤ ਕੀਤੀ ਗਈ ਸੀ। ਸ਼ਹਿਰ ਵਿੱਚ ਵਿਸ਼ੇਸ਼ ਨਾਕੇ ਲਗਾ ਕੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਵੀ ਤਲਾਸ਼ੀ ਲਈ ਗਈ। ਦੁਸਹਿਰੇ ਦੇ ਤਿਉਹਾਰ 'ਤੇ ਕਰੀਬ 1000 ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ 25 ਵਿਸ਼ੇਸ਼ ਨਾਕੇ ਲਗਾਏ ਜਾਣਗੇ।

ਇਹ ਵੀ ਪੜ੍ਹੋ- ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News