10 ਸਾਲਾ ਬੱਚੀ ਭੇਤਭਰੇ ਹਾਲਾਤ ਚ ਲਾਪਤਾ, ਮਾਪਿਆਂ 'ਚ ਡਰ ਦਾ ਮਾਹੌਲ

Wednesday, Jul 12, 2023 - 10:47 PM (IST)

10 ਸਾਲਾ ਬੱਚੀ ਭੇਤਭਰੇ ਹਾਲਾਤ ਚ ਲਾਪਤਾ, ਮਾਪਿਆਂ 'ਚ ਡਰ ਦਾ ਮਾਹੌਲ

ਜੇਠੂਵਾਲ (ਜਰਨੈਲ ਤੱਗੜ) : ਥਾਣਾ ਵੇਰਕਾ ਦੇ ਪਿੰਡ ਮੂਧਲ ਤੋਂ ਬੀਤੀ ਸ਼ਾਮ ਇਕ 10 ਸਾਲ ਦੀ ਬੱਚੀ ਦੇ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਣ 'ਤੇ ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ ਕਰਕੇ ਲੜਕੀ ਭਾਲ ਸ਼ੁਰੂ ਕਰ ਦਿੱਤੀ ਹੈ। ਅਗਵਾ ਹੋਈ ਬੱਚੀ ਦੀ ਪਛਾਣ ਸੁਖਮਨਪ੍ਰੀਤ ਕੌਰ (10) ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਮੂਧਲ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਜਣੇ ਬੀਤੇ ਦਿਨ ਆਪੋ-ਆਪਣੇ ਕੰਮਾਂ 'ਤੇ ਰੋਜ਼ਾਨਾ ਦੀ ਤਰ੍ਹਾਂ ਗਏ ਹੋਏ ਸਨ। ਘਰ ਵਿੱਚ ਦੋਵੇਂ ਭੈਣ-ਭਰਾ ਖੇਡ ਰਹੇ ਸਨ। ਸ਼ਾਮ ਨੂੰ ਅਚਾਨਕ ਬੱਚੀ ਸੁਖਮਨਪ੍ਰੀਤ ਘਰੋਂ ਬਾਹਰ ਚਲੀ ਗਈ ਤੇ ਵਾਪਸ ਨਹੀਂ ਆਈ, ਜਿਸ ਦਾ ਪਤਾ ਉਨ੍ਹਾਂ ਨੂੰ ਘਰ ਪਹੁੰਚ ਕੇ ਲੱਗਾ।

ਇਹ ਵੀ ਪੜ੍ਹੋ : ਸੜਕ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ ਲੜਕਾ, ਬਜ਼ੁਰਗ ਦਾਦਾ-ਦਾਦੀ ਦਾ ਹੈ ਇਕਲੌਤਾ ਸਹਾਰਾ

ਆਂਢ-ਗੁਆਂਢ 'ਚ ਭਾਲ ਕਰਨ 'ਤੇ ਜਦੋਂ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਉਨ੍ਹਾਂ ਬੱਚੀ ਦੇ ਲਾਪਤਾ ਦੀ ਜਾਣਕਾਰੀ ਥਾਣਾ ਵੇਰਕਾ ਵਿਖੇ ਦਿੱਤੀ। ਥਾਣਾ ਮੁਖੀ ਹਰਸੰਦੀਪ ਸਿੰਘ ਨੇ ਪੁਲਸ ਪਾਰਟੀ ਤੇ ਪਰਿਵਾਰ ਨਾਲ ਵੱਖ-ਵੱਖ ਥਾਈਂ ਭਾਲ ਕੀਤੀ ਅਤੇ ਸੀਸੀਟੀਵੀ ਦੀ ਜਾਂਚ ਵੀ ਕੀਤੀ ਪਰ ਅੱਜ ਸ਼ਾਮ ਤੱਕ ਬੱਚੀ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਮਿਲਣ 'ਤੇ ਏਸੀਪੀ ਸੁਖਪਾਲ ਸਿੰਘ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਜਾਣਕਾਰੀ ਹਾਸਲ ਕੀਤੀ ਤੇ ਕਿਹਾ ਕਿ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਬੱਚੀ ਬਾਰੇ ਕੋਈ ਪਤਾ ਨਾ ਲੱਗਣ 'ਤੇ ਪਰਿਵਾਰਕ ਮੈਂਬਰਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News