ਮੋਗਾ 'ਚ 'ਕੋਰੋਨਾ' ਦੇ 10 ਕੇਸ ਆਏ ਸਾਹਮਣੇ

Saturday, Jul 18, 2020 - 03:31 PM (IST)

ਮੋਗਾ 'ਚ 'ਕੋਰੋਨਾ' ਦੇ 10 ਕੇਸ ਆਏ ਸਾਹਮਣੇ

ਮੋਗਾ (ਸੰਦੀਪ ਸ਼ਰਮਾ) : ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਅਤੇ ਪ੍ਰਸ਼ਾਸਨ ਦੇ ਤਾਲਾਬੰਦੀ ਦੇ ਬਾਵਜੂਦ ਪੰਜਾਬ 'ਚ ਕੋਰੋਨਾ ਰੋਗ ਦਾ ਖਤਰਾ ਘੱਟ ਨਹੀਂ ਹੋ ਰਿਹਾ, ਰੋਜ਼ਾਨਾ ਰੋਗੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਮੋਗਾ ਜ਼ਿਲ੍ਹੇ 'ਚ 10 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਅੱਜ ਆਏ ਪਾਜ਼ੇਟਿਵ ਕੇਸਾਂ 'ਚੋਂ 4 ਮਰੀਜ਼ ਓ. ਪੀ. ਡੀ. ਮਹਿਕਮੇ ਦੇ ਹਨ, ਇਕ ਮਰੀਜ਼ ਪ੍ਰੈਗਨੇਂਟ ਜਨਾਨੀ ਹੈ, 1 ਮਰੀਜ਼ ਪੁਲਸ ਅਧਿਕਾਰੀ ਹੈ ਅਤੇ ਇਕ ਮਰੀਜ਼ ਦਾ ਸਬੰਧ ਵਿਦੇਸ਼ੀ ਦੱਸਿਆ ਜਾ ਰਿਹਾ ਹੈ। ਇਸਦੇ ਨਾਲ ਹੀ ਜ਼ਿਲ੍ਹੇ 'ਚ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 184 ਹੋ ਗਈ ਹੈ। ਇੱਥੇ ਦੱਸ ਦਈਏ ਕਿ ਜ਼ਿਲ੍ਹੇ 'ਚ ਹੁਣ   46 ਐਕਟਿਵ ਕੇਸ ਹਨ ਜਦੋਂਕਿ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਜ਼ਿਲ੍ਹੇ 'ਚੋਂ 134 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਇਸ ਮਹਿਕਮੇ ਦੇ ਆਲ੍ਹਾ ਅਧਿਕਾਰੀ ਸਮੇਤ ਕੋਰੋਨਾ ਦੇ 48 ਨਵੇਂ ਮਾਮਲੇ ਮਿਲੇ

ਸ਼ੁੱਕਰਵਾਰ ਨੂੰ ਕੋਰੋਨਾ ਦੇ 17 ਨਵੇਂ ਮਾਮਲੇ ਆਏ ਸਾਹਮਣੇ

ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ ਸਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ 17 ਨਵੇਂ ਸਾਹਮਣੇ ਆਏ ਕੋਰੋਨਾ ਪੀੜਤ ਮਾਮਲਿਆਂ ਵਿਚ 5 ਕੈਦੀ, 3 ਪੁਲਸ ਕਰਮਚਾਰੀ, 1 ਆਪਣੇ ਦੇਸ਼ ਵਿਚ ਹੀ ਇਕ ਸਥਾਨ ਤੋਂ ਦੂਸਰੀ ਜਗ੍ਹਾ ਯਾਤਰਾ ਕਰਨ ਵਾਲੇ ਯਾਤਰੀ, 6 ਓ. ਪੀ. ਡੀ. ਵਿਚ ਜਾਂਚ ਲਈ ਆਉਣ ਵਾਲੇ ਸ਼ੱਕੀ ਮਰੀਜ਼ ਅਤੇ ਦੋ ਟਰਯੂਨੈਟ ਮਸ਼ੀਨ ਨਾਲ ਜਾਂਚ 'ਚ ਪਾਜ਼ੇਟਿਵ ਆਏ ਮਰੀਜ਼ ਸ਼ਾਮਲ ਹਨ। ਡਾ. ਬਾਜਵਾ ਨੇ ਦੱਸਿਆ ਕਿ ਸਿਹਤ ਮਹਿਕਮੇ ਵਲੋਂ ਕੋਰੋਨਾ ਜਾਂਚ ਲਈ 20 ਹਜ਼ਾਰ 497 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚ 19 ਹਜ਼ਾਰ 469 ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ, ਉਥੇ ਵਿਭਾਗੀ ਟੀਮਾਂ ਵਲੋਂ 406 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਸਮੇਤ ਹੁਣ ਮਹਿਕਮੇ ਨੂੰ 728 ਦੀ ਰਿਪੋਰਟ ਦੀ ਉਡੀਕ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ, ਆਨਲਾਈਨ ਲੁੱਡੋ ਖੇਡ ਨੇ ਕਰਵਾਇਆ ਨੌਜਵਾਨ ਦਾ ਕਤਲ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 9468 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1213, ਲੁਧਿਆਣਾ 'ਚ 1704, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1533, ਸੰਗਰੂਰ 'ਚ 698 ਕੇਸ, ਪਟਿਆਲਾ 'ਚ 832, ਮੋਹਾਲੀ 'ਚ 492, ਗੁਰਦਾਸਪੁਰ 'ਚ 303 ਕੇਸ, ਪਠਾਨਕੋਟ 'ਚ 267, ਤਰਨਤਾਰਨ 222,    ਹੁਸ਼ਿਆਰਪੁਰ 'ਚ 255, ਨਵਾਂਸ਼ਹਿਰ 'ਚ 255, ਮੁਕਤਸਰ 179, ਫਤਿਹਗੜ੍ਹ ਸਾਹਿਬ 'ਚ 192, ਰੋਪੜ 'ਚ 151, ਮੋਗਾ 'ਚ 184, ਫਰੀਦਕੋਟ 190, ਕਪੂਰਥਲਾ 148, ਫਿਰੋਜ਼ਪੁਰ 'ਚ 200, ਫਾਜ਼ਿਲਕਾ 142, ਬਠਿੰਡਾ 'ਚ 173, ਬਰਨਾਲਾ 'ਚ 79, ਮਾਨਸਾ 'ਚ 66 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6478 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2751 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 239 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Anuradha

Content Editor

Related News