ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 10 ਦੀ ਮੌਤ, 179 ਦੀ ਰਿਪੋਰਟ ਪਾਜ਼ੇਟਿਵ
Sunday, Oct 04, 2020 - 03:01 AM (IST)
ਲੁਧਿਆਣਾ, (ਸਹਿਗਲ)- ਸ਼ਹਿਰ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਨਾਲ 10 ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ 179 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਪਾਜ਼ੇਟਿਵ ਮਰੀਜ਼ਾਂ ਵਿਚ 44 ਮਰੀਜ਼ ਦੂਜੇ ਜ਼ਿਲਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਜਿਨ੍ਹਾਂ 10 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 5 ਜ਼ਿਲੇ ਦੇ ਰਹਿਣ ਵਾਲੇ ਜਦੋਂਕਿ ਹੋਰ 5 ਮਰੀਜ਼ਾਂ ਵਿਚੋਂ 2 ਮੋਗਾ, 1 ਫਿਰੋਜ਼ਪੁਰ, 1 ਫਾਜ਼ਿਲਕਾ ਅਤੇ 1 ਹਰਿਆਣਾ ਸੂਬੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹੁਣ ਤੱਕ ਮਹਾਨਗਰ ਵਿਚ 18,335 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ਵਿਚੋਂ 760 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਵਾ 2316 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ ਜਦੋਂਕਿ ਇਨ੍ਹਾਂ ਵਿਚੋਂ 264 ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚੋਂ ਸਿਰਫ 8 ਪਾਜ਼ੇਟਿਵ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਜਦੋਂਕਿ 80 ਮਰੀਜ਼ ਓ. ਪੀ. ਡੀ. ਅਤੇ ਫਲੂ ਕਾਰਨਰ ’ਤੇ ਜਾਂਚ ਦੌਰਾਨ ਸਾਹਮਣੇ ਆਏ। ਇਨ੍ਹਾਂ ਸਾਹਮਣੇ ਆਏ ਮਰੀਜ਼ਾਂ ਵਿਚੋਂ 10 ਪੁਲਸ ਮੁਲਾਜ਼ਮ, 5 ਹੈਲਥ ਕੇਅਰ ਵਰਕ ਅਤੇ ਇਕ ਗਰਭਵਤੀ ਔਰਤ ਸ਼ਾਮਲ ਹੈ।
ਕੋਰੋਨਾ ਨਾਲ 4 ਮਹੀਨੇ ਦੇ ਬੱਚੇ ਦੀ ਮੌਤ; ਮਰੀਜ਼ ਘਟੇ, ਮੌਤ ਦਰ ਵਧੀ
ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ ਪਰ ਮੌਤ ਦਰ ਵਧ ਗਈ ਹੈ। ਅੱਜ ਕੋਰੋਨਾ ਨਾਲ 4 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਉਕਤ ਬੱਚੇ ਸ਼ੇਰਪੁਰ ਮਾਰਕੀਟ ਦੇ ਨੇੜੇ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਐੱਸ. ਪੀ. ਐੱਸ. ਹਸਪਤਾਲ ਵਿਚ ਭਰਤੀ ਸੀ। ਇਸ ਤੋਂ ਇਲਾਵਾ ਇਕ 47 ਸਾਲਾ ਵਿਅਕਤੀ ਦੀ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਉਕਤ ਮਰੀਜ਼ ਨਿਊ ਸ਼ਿਵਪੁਰੀ ਦਾ ਰਹਿਣ ਵਾਲਾ ਸੀ। ਮਹਾਨਗਰ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਮੌਤ ਦਰ 4 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ।
ਸਰਕਾਰੀ ਹਸਪਤਾਲਾਂ ਵਿਚ ਰਹਿ ਗਏ 63 ਮਰੀਜ਼, ਨਿੱਜੀ ਵਿਚ 351 -
ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦੇ 63 ਮਰੀਜ਼ ਰਹਿ ਗਏ ਹਨ, ਜਿਨ੍ਹਾਂ ਵਿਚ ਸਿਵਲ ਹਸਪਤਾਲ ਵਿਚ 46 ਸਿਵਲ ਹਸਪਤਾਲ ਜਗਰਾਓਂ ਵਿਚ, 6 ਸੀ. ਐੱਚ. ਸੀ. ਵਰਧਮਾਨ ਵਿਚ, 2 ਮੈਰੀਟੋਰੀਅਸ ਸਕੂਲ ਅਤੇ ਕੁਲਾਰ ਕਾਲਜ ਆਫ ਨਰਸਿੰਗ ਵਿਚ ਬਣਾਏ ਆਈਸੋਲੇਸ਼ਨ ਸੈਂਟਰ ਵਿਚ ਜ਼ਿਲੇ ਨਾਲ ਸਬੰਧਤ 4 ਮਰੀਜ਼ ਰਹਿ ਗਏ ਹਨ ਜਦੋਂਕਿ ਨਿੱਜੀ ਹਸਪਤਾਲਾਂ ਵਿਚ 351 ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ 189 ਜ਼ਿਲੇ ਨਾਲ ਜਦੋਂਕਿ 162 ਹੋਰਨਾਂ ਜ਼ਿਲਿਆਂ ਜਾਂ ਦੂਜੇ ਸੂਬਿਆਂ ਦੇ ਰਹਿਣ ਵਾਲੇ ਹਨ।
1031 ਐਕਟਿਵ ਮਰੀਜ਼ ਜ਼ਿਲੇ ਵਿਚ : ਲੁਧਿਆਣਾ ਜ਼ਿਲੇ ਵਿਚ ਹੁਣ 1031 ਐਕਟਿਵ ਮਰੀਜ਼ ਦੱਸੇ ਜਾਂਦੇ ਹਨ। ਇਨ੍ਹਾਂ ਵਿਚੋਂ 868 ਮਰੀਜ਼ ਜ਼ਿਲੇ ਨਾਲ ਸਬੰਧਤ ਹਨ ਜਦੋਂਕਿ 163 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ।
3688 ਸੈਂਪਲ ਜਾਂਚ ਲਈ ਭੇਜੇ
ਸਿਵਲ ਸਰਜ਼ਨ ਨੇ ਦੱਸਿਆ ਕਿ ਅੱਜ 3688 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਿਨ੍ਹਾਂ ਦੀ ਰਿਪੋਰਟ ਕੱਲ ਤੱਕ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ 1977 ਸੈਂਪਲ ਪਹਿਲਾਂ ਤੋਂ ਹੀ ਪੈਂਡਿੰਗ ਹਨ। ਇਨ੍ਹਾਂ ਤੋਂ ਇਲਾਵਾ 108 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਵਲ ਸਰਜਨ ਮੁਤਾਬਕ 3087 ਵਿਅਕਤੀ ਪਹਿਲਾਂ ਹੀ ਹੋਮ ਆਈਸੋਲੇਟ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ-
ਇਲਾਕਾ ਉਮਰ/ਲਿੰਗ ਹਸਪਤਾਲ
ਨਿਊ ਕੁੰਦਨਪੁਰੀ 54 ਪੁਰਸ਼ ਰਾਜਿੰਦਰਾ ਪਟਿਆਲਾ
ਜੋਸ਼ੀ ਨਗਰ 62 ਪੁਰਸ਼ ਡੀ. ਐੱਮ. ਸੀ.
ਸ਼ੇਰਪੁਰ ਮਾਰਕੀਟ ਚਾਰ ਮਹੀਨੇ ਐੱਸ. ਪੀ. ਐੱਸ.
ਵਿਕਾਸ ਨਗਰ 57 ਪੁਰਸ਼ ਡੀ. ਐੱਮ. ਸੀ.
ਡ੍ਰੀਮ ਲੇਨ 62 ਪੁਰਸ਼ ਡੀ. ਐੱਮ. ਸੀ.
ਅਰਬਨ ਅਸਟੇਟ, ਦੁੱਗਰੀ 62 ਪੁਰਸ਼ ਐੱਸ. ਪੀ. ਐੱਸ.
ਨਿਊ ਸ਼ਿਵਪੁਰੀ 47 ਪੁਰਸ਼ ਡੀ. ਐੱਮ. ਸੀ.
ਪਿੰਡ ਫੁੱਲਾਂਵਾਲ 68 ਪੁਰਸ਼ ਰਘੁਨਾਥ
ਸਮਰਾਲਾ ਰੋਡ 63 ਪੁਰਸ਼ ਕ੍ਰਿਸ਼ਨਾ
ਸਮਰਾਲਾ 65 ਪੁਰਸ਼ ਸਿੱਧੂ ਦੋਰਾਹਾ