ਫਿਰੋਜ਼ਪੁਰ ''ਚ ਬੀ. ਐੱਸ. ਐੱਫ. ਵਲੋਂ 10 ਕਰੋੜ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ
Tuesday, Oct 01, 2019 - 09:14 AM (IST)
ਫਿਰੋਜ਼ਪੁਰ (ਕੁਮਾਰ, ਮਨਦੀਪ) : ਇੱਥੇ ਬੀ. ਐੱਸ. ਐੱਫ. ਦੀ 135 ਬਟਾਲੀਅਨ ਨੇ ਪਾਕਿਸਤਾਨ ਵਲੋਂ ਆਈ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਦੀ ਚੈੱਕਪੋਸਟ ਓਲਡ ਮੋਹੰਮਦੀਵਾਲਾ ਨੇੜੇ ਜਵਾਨਾਂ ਨੂੰ ਸਤਲੁਜ ਦਰਿਆ 'ਚ ਕਾਲੇ ਰੰਗ ਦੀ ਟਾਇਰ ਟਿਊਬ ਆਉਂਦੀ ਦਿਖਾਈ ਦਿੱਤੀ। ਜਦੋਂ ਜਵਾਨਾਂ ਵਲੋਂ ਇਸ ਨੂੰ ਫੜ੍ਹਿਆ ਗਿਆ ਤਾਂ ਇਸ 'ਚੋਂ 2 ਪੀਲੇ ਰੰਗ ਦੇ ਟੇਪ ਕੀਤੇ ਹੋਏ ਪੈਕਟ ਬਰਾਮਦ ਹੋਏ, ਜਿਨ੍ਹਾਂ 'ਚ 2 ਕਿੱਲੋ, 135 ਗ੍ਰਾਮ ਹੈਰੋਇਨ ਸੀ। ਫਿਲਹਾਲ 136 ਬਟਾਲੀਅਨ ਵਲੋਂ ਇਸ ਹੈਰੋਇਨ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।