ਲੜਾਈ ਝਗੜੇ ''ਚ 1 ਜ਼ਖਮੀ

08/09/2017 12:26:10 AM

ਬਟਾਲਾ,   (ਸੈਂਡੀ)-  ਅੱਜ ਬਟਾਲਾ ਅੰਮ੍ਰਿਤਸਰ ਰੋਡ 'ਤੇ ਦੋ ਮਜ਼ਦੂਰਾਂ 'ਚ ਹੋਏ ਲੜਾਈ ਝਗੜੇ ਦੌਰਾਨ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਯਸੂ ਪੁੱਤਰ ਲੋਟਾ ਵਾਸੀ ਬਾਈਪਾਸ ਬਟਾਲਾ ਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਰੋਡ 'ਤੇ ਇਕ ਫੈਕਟਰੀ ਵਿਚ ਕੰਮ ਕਰਦਾ ਹਾਂ ਅਤੇ ਅੱਜ ਉਥੇ ਮੇਰੇ ਨਾਲ ਦੇ ਸਾਥੀ ਨਾਲ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ, ਜਿਸ 'ਤੇ ਉਸ ਨੇ ਮੇਰੀ ਬਾਂਹ 'ਤੇ ਲੋਹੇ ਦੀ ਰਾਡ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਮੇਰੇ ਨਾਲ ਦੇ ਸਾਥੀਆਂ ਨੇ ਮੈਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।


Related News