ਅਫੀਮ ਸਣੇ 1 ਅੜਿੱਕੇ
Friday, Sep 29, 2017 - 01:19 AM (IST)

ਅਬੋਹਰ, (ਰਹੇਜਾ) - ਸੀ.ਆਈ.ਏ. ਸਟਾਫ ਨੇ ਇਕ ਵਿਅਕਤੀ ਨੂੰ ਅਫੀਮ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਮੁਖੀ ਪੰਜਾਬ ਸਿੰਘ, ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਬਹਾਦੁਰਖੇੜਾ ਨੇੜੇ ਗਸ਼ਤ ਦੌਰਾਨ ਸਾਹਮਣਿਓਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕੋਲੋਂ ਇਕ ਕਿਲੋ ਅਫੀਮ ਬਰਾਮਦ ਹੋਈ। ਕਾਬੂ ਕੀਤੇ ਗਏ ਦੋਸ਼ੀ ਦੀ ਪਛਾਣ ਹਜ਼ਾਰੀ ਰਾਮ ਪੁੱਤਰ ਜੀਵਨ ਰਾਮ ਵਾਸੀ ਡਾਵਰ ਡਾਕਖਾਨਾ ਜ਼ਿਲਾ ਜੋਧਪੁਰ ਰਾਜਸਥਾਨ ਵਜੋਂ ਹੋਈ ਹੈ। ਦੋਸ਼ੀ ਖਿਲਾਫ ਸਦਰ ਥਾਣਾ ਅਬੋਹਰ 'ਚ ਮਾਮਲਾ ਦਰਜ ਕੀਤਾ ਗਿਆ ਹੈ।