ਪ੍ਰਾਈਵੇਟ ਬੱਸ ਚਾਲਕ ਦੀ ਟੱਕਰ ਨਾਲ 1 ਵਿਅਕਤੀ ਦੀ ਮੌਤ

Tuesday, Dec 29, 2020 - 02:58 AM (IST)

ਪ੍ਰਾਈਵੇਟ ਬੱਸ ਚਾਲਕ ਦੀ ਟੱਕਰ ਨਾਲ 1 ਵਿਅਕਤੀ ਦੀ ਮੌਤ

ਲੁਧਿਆਣਾ,(ਰਾਮ)- ਇਕ ਨਿੱਜੀ ਕੰਪਨੀ ਦੀ ਬੱਸ ਵੱਲੋਂ ਰਾਹਗੀਰ ਨੂੰ ਮਾਰੀ ਗਈ ਟੱਕਰ ਨਾਲ ਥਾਣਾ ਮੋਤੀ ਨਗਰ ਦੀ ਪੁਲਸ ਲਈ ਸਮੱਸਿਆ ਖੜ੍ਹੀ ਹੋ ਗਈ ਹੈ ਕਿਉਂਕਿ ਜਿਸ ਵਿਅਕਤੀ ਨੂੰ ਨਿੱਜੀ ਕੰਪਨੀ ਦੀ ਬੱਸ ਵੱਲੋਂ ਟੱਕਰ ਮਾਰੀ ਗਈ ਹੈ, ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਉਕਤ ਵਿਅਕਤੀ ਦੀ ਕੋਈ ਪਛਾਣ ਨਹੀਂ ਹੋ ਸਕੀ |

ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਅੰਦਾਜ਼ਨ ਉਮਰ 35 ਸਾਲ ਦੇ ਕਰੀਬ ਹ, ਜਿਸ ਦਾ ਕੱਦ 5' 7'', ਰੰਗ ਸਾਂਵਲਾ, ਨੀਲੀ ਪੈਂਟ ਅਤੇ ਚਿੱਟੀ ਕਮੀਜ਼ ਪਾਈ ਹੋਈ ਹੈ | ਇਸ ਵਿਅਕਤੀ ਪਾਸੋਂ ਕੋਈ ਸ਼ਨਾਖ਼ਤੀ ਦਸਤਾਵੇਜ਼ ਨਹੀਂ ਮਿਲਿਆ | ਇਸ ਵਿਅਕਤੀ ਨੂੰ ਬੀਤੀ 25 ਦਸੰਬਰ ਦੀ ਸ਼ਾਮ ਕਰੀਬ ਸਾਢੇ 4 ਵਜੇ ਚੀਮਾ ਚੌਕ ਤੋਂ ਘੋੜਾ ਫੈਕਟਰੀ ਵਾਲੀ ਸੜਕ ’ਤੇ ਇਕ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਦੀ ਬੱਸ ਦੇ ਹੇਠਾਂ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਪੁਲਸ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾਇਆ ਗਿਆ ਹੈ |


author

Bharat Thapa

Content Editor

Related News