ਸੜਕ ਹਾਦਸੇ ''ਚ 1 ਦੀ ਮੌਤ 2 ਜ਼ਖਮੀ

Wednesday, Jun 14, 2017 - 11:32 PM (IST)

ਸੜਕ ਹਾਦਸੇ ''ਚ 1 ਦੀ ਮੌਤ 2 ਜ਼ਖਮੀ

ਅਬੋਹਰ(ਸੁਨੀਲ)—ਸਥਾਨਕ ਨਾਨਕ ਨਗਰ ਵਾਸੀ ਇਕ ਪਰਿਵਾਰ ਦੀ ਉਮੀਦ ਉਸ ਸਮੇਂ ਧਰੀ ਦੀ ਧਰੀ ਰਹਿ ਗਈ ਜਦ ਪਿਛਲੇ 40 ਦਿਨਾਂ ਤੋਂ ਚੇਨਈ ਦੇ ਇਕ ਨਿੱਜੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਨਾਲ ਜੂਝ ਰਹੇ ਉਨ੍ਹਾਂ ਦੇ ਹੋਣਹਾਰ ਪੁੱਤਰ ਨੇ ਆਪਣੇ ਪਿਤਾ ਦੇ ਹੱਥਾਂ 'ਚ ਆਖਰੀ ਸਾਹ ਲਈ। ਇਹ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਾਣਕਾਰੀ ਅਨੁਸਾਰ ਨਾਨਕ ਨਗਰੀ ਗਲੀ ਨੰ. 2 ਦੇ ਦੂਜੇ ਚੌਕ ਵਾਸੀ ਸੁਰੇਸ਼ ਮਿਗਲਾਨੀ ਦੇ ਪੁੱਤਰ ਲਵਿਸ਼ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਵਿਸ਼ ਬੀ. ਸੀ. ਏ. ਦੀ ਪੜ੍ਹਾਈ ਪੂਰੀ ਕਰ ਕੇ 21 ਫਰਵਰੀ ਨੂੰ ਚੇਨਈ ਦੀ ਟਾਟਾ ਕੰਪਨੀ ਵਿਚ ਟ੍ਰੇਨਿੰਗ 'ਤੇ ਗਿਆ ਸੀ ਅਤੇ 24 ਫਰਵਰੀ ਨੂੰ ਕੰਪਨੀ ਵਿਚ ਜੁਆਇਨਿੰਗ ਕੀਤੀ ਸੀ। ਅਪ੍ਰੈਲ ਮਹੀਨੇ ਵਿਚ ਉਸਨੂੰ ਚੇਨਈ ਵਿਚ ਕਿਸੇ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਉਸਦੀ ਹਾਲਤ ਗੰਭੀਰ ਹੋਣ 'ਤੇ ਉਸਨੂੰ ਚੇਨਈ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਕਰੀਬ 40 ਦਿਨਾਂ ਤੱਕ ਚਲੇ ਇਲਾਜ ਦੌਰਾਨ 13 ਜੂਨ ਨੂੰ ਉਸਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਉਪਮੰਡਲ ਦੀ ਉਪ ਤਹਿਸੀਲ ਸੀਤੋ ਗੁੰਨੋ ਰੋਡ 'ਤੇ ਬੀਤੀ ਸ਼ਾਮ ਇਕ ਬਲੈਰੋ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਵਰਿਆਮ ਨਗਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਸਾਥੀ ਲੇਖਰਾਜ ਪੁੱਤਰ ਧਰਮਚੰਦ ਵਾਸੀ ਚੰਨਨਖੇੜਾ ਦੇ ਨਾਲ ਪਿੰਡ ਕਾਲਾ ਟਿੱਬਾ ਜਾ ਰਿਹਾ ਸੀ ਕਿ ਜਦ ਉਹ ਢਾਣੀ ਸੁੱਚਾ ਸਿੰਘ ਦੇ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇਕ ਬਲੈਰੋ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿਚ ਉਹ ਦੋਵੇਂ ਬੁਰੀ ਤਰ੍ਹਾਂ ਫੱਟੜ ਹੋ ਗਏ, ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ। ਜਿਨ੍ਹਾਂ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ। ਫੱਟੜਾਂ ਦੇ ਬਿਆਨਾਂ ਆਧਾਰ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਉਕਤ ਗੱਡੀ ਰਾਏਪੁਰਾ ਦੇ ਕਿਸੇ ਰਸੂਖਦਾਰ ਵਿਅਕਤੀ ਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News