ਸੜਕ ਹਾਦਸੇ 'ਚ 1 ਦੀ ਮੌਤ ਤੇ 1 ਜ਼ਖਮੀ
Sunday, Nov 05, 2017 - 04:45 AM (IST)
ਫਗਵਾੜਾ, (ਜਲੋਟਾ)- ਪਿੰਡ ਭੁੱਲਾਰਾਈ ਦੇ ਕੋਲ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਤੇ ਉਸਦੇ ਸਾਥੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਦੋਵੇਂ ਦੋਸਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੰਡੀਗੜ੍ਹ ਤੋਂ ਸੁਲਤਾਨਪੁਰ ਲੋਧੀ ਵੱਲ ਜਾ ਰਹੇ ਸਨ ਕਿ ਰਸਤੇ ਵਿਚਕਾਰ ਪਿੰਡ ਭੁੱਲਾਰਾਈ ਦੇ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਏ। ਹਾਦਸੇ ਦੌਰਾਨ ਇਕ ਦੀ ਪਛਾਣ ਅਮਰਬੀਰ ਵਾਸੀ ਸੁਲਤਾਨਪੁਰ ਲੋਧੀ ਦੀ ਮੌਤ ਹੋ ਗਈ ਹੈ, ਜਦ ਕਿ ਉਸਦਾ ਸਾਥੀ ਸਮਸ਼ੇਰ ਸਿੰਘ ਜ਼ਖਮੀ ਹੋ ਗਿਆ ਹੈ।
