ਸੜਕ ਹਾਦਸੇ ''ਚ 1 ਦੀ ਮੌਤ, 2 ਜ਼ਖਮੀ
Thursday, Nov 30, 2017 - 06:31 AM (IST)
ਫਗਵਾੜਾ, (ਜਲੋਟਾ)- ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬਘਾਣਾ, ਤਹਿਸੀਲ ਫਗਵਾੜਾ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸੇ ਤਰ੍ਹਾਂ ਇਕ ਹੋਰ ਸੜਕ ਹਾਦਸੇ 'ਚ 2 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀਆਂ ਦੀ ਪਛਾਣ ਸੁਖਦੀਪ ਸੰਧੂ ਵਾਸੀ ਪਿੰਡ ਖਾਟੀ ਤੇ ਪਰਮੇਸ਼ ਪੁੱਤਰ ਤਰਸੇਮ ਵਾਸੀ ਜਲੰਧਰ ਕੈਂਟ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
