ਕੁਲਾਣੇ ਮੇਲੇ ’ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਪਿੱਕਅੱਪ ਗੱਡੀ ਪਲਟੀ, ਬੱਚੇ ਦੀ ਮੌਤ ਤੇ 25 ਜ਼ਖ਼ਮੀ

03/20/2022 6:01:33 PM

ਬੁਢਲਾਡਾ (ਬਾਂਸਲ) : ਕੁਲਾਣੇ ਦੇ ਮੇਲੇ ’ਤੇ ਜਾ ਰਹੇ ਸ਼ਰਧਾਲੂਆਂ ਦੀ ਪਿੱਕਅਪ ਗੱਡੀ ਪਲਟਣ ਕਾਰਨ ਤਕਰੀਬਨ 25 ਸ਼ਰਧਾਲੂਆਂ ਦੇ ਜ਼ਖ਼ਮੀ ਅਤੇ ਇਕ ਬੱਚੇ (2 ਸਾਲ) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰੇ ਤੋਂ ਤਕਰੀਬਨ 25 ਸ਼ਰਧਾਲੂ ਇਕ ਪਿੱਕਅਪ ਗੱਡੀ ਰਾਹੀਂ ਪਿੰਡ ਕੁਲਾਣੇ ਦੇ ਮੇਲੇ ’ਚ ਸੀਤਲਾ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਕਿ ਅਚਾਨਕ ਟਾਇਰ ਫੱਟਣ ਕਾਰਨ ਗੱਡੀ ਖੇਤਾਂ ਵੱਲ ਪਲਟ ਗਈ। ਇਸ ਦੌਰਾਨ ਜਸਕਰਨ ਸਿੰਘ (2 ਸਾਲ) ਪੁੱਤਰ ਸਿਕੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

PunjabKesari

ਇਹ ਵੀ ਪੜ੍ਹੋ : ਬੈਲਜੀਅਮ ’ਚ ‘ਕਾਰਨੀਵਾਲ’ ਦੌਰਾਨ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ ਤੇ ਕਈ ਜ਼ਖ਼ਮੀ

ਇਸ ਤੋਂ ਇਲਾਵਾ ਮਨਜੀਤ ਕੌਰ,  ਕੁਲਵੰਤ ਕੌਰ, ਸਰਬਜੀਤ ਕੌਰ, ਮੀਰਾਂ ਕੌਰ, ਬਿੰਦਰ ਕੌਰ, ਜਸਵਿੰਦਰ ਕੌਰ, ਮੋਹਨਜੀਤ ਕੌਰ, ਕਰਨੈਲ ਸਿੰਘ, ਲਵਪ੍ਰੀਤ ਸਿੰਘ, ਅਭਿਸ਼ੇਕ ਸਿੰਘ, ਚਰਨਜੀਤ ਸਿੰਘ, ਸੁਖੀ ਸਿੰਘ, ਕੇਸਰ ਸਿੰਘ ਤੋਂ ਇਲਾਵਾ ਬੱਚੇ ਪ੍ਰਿਯੰਕਾ, ਰਜਨੀ, ਮਨਦੀਪ, ਦਿਲਜੀਤ, ਚਰਨਜੀਤ ਸਿੰਘ, ਸਿਮਰਨਜੀਤ, ਇੰਦਰਜੀਤ ਸਿੰਘ ਨੂੰ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ਬੁਢਲਾਡਾ ’ਚ ਦਾਖਲ ਕਰਵਾਇਆ ਗਿਆ ਅਤੇ ਡਰਾਈਵਰ ਮਲਕੀਤ ਸਿੰਘ, ਵੀਰਪਾਲ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਮਾਨਸਾ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ। ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੌਕੇ ’ਤੇ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ। 


Manoj

Content Editor

Related News