ਚਾਲੂ ਭੱਠੀ ਤੇ 7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

Monday, Jun 19, 2017 - 02:45 AM (IST)

ਚਾਲੂ ਭੱਠੀ ਤੇ 7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਚਵਿੰਡਾ ਦੇਵੀ/ਕੱਥੂਨੰਗਲ,   (ਬਲਜੀਤ/ਕੰਬੋ)-  ਪੁਲਸ ਥਾਣਾ ਕੱਥੂਨੰਗਲ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਭਜਨ ਸਿੰਘ ਵਾਸੀ ਪਿੰਡ ਹਰੀਆ ਨੂੰ ਚਾਲੂ ਭੱਠੀ, 7 ਬੋਤਲਾਂ ਨਾਜਾਇਜ਼ ਸ਼ਰਾਬ ਤੇ 30 ਕਿਲੋ ਲਾਹਣ ਸਮੇਤ ਕਾਬੂ ਕਰ ਕੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਕੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ। ਇਸ ਮੌਕੇ ਐੱਸ. ਐੱਚ. ਓ. ਬਲਕਾਰ ਸਿੰਘ ਨੇ ਕਿਹਾ ਕਿ ਦਿਹਾਤੀ ਇਲਾਕਿਆਂ 'ਚ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ।\  ਇਸ ਮੌਕੇ ਐੱਸ. ਆਈ. ਪਲਵਿੰਦਰ ਸਿੰਘ, ਏ. ਐੱਸ. ਆਈ. ਜਸਪਾਲ, ਏ. ਐੱਸ. ਆਈ. ਹਰਪਾਲ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ, ਗੰਨਮੈਨ ਕੁਲਦੀਪ ਸਿੰਘ, ਬਿਕਰਮਜੀਤ ਸਿੰਘ ਉੱਪਲ ਆਦਿ ਪੁਲਸ ਪਾਰਟੀ ਹਾਜ਼ਰ ਸੀ।


Related News