ਹੈਰੋਇਨ ਤੇ ਨਸ਼ੀਲੇ ਕੈਪਸੂਲਾਂ ਸਣੇ 1 ਗ੍ਰਿਫ਼ਤਾਰ

Monday, Oct 30, 2017 - 12:45 AM (IST)

ਹੈਰੋਇਨ ਤੇ ਨਸ਼ੀਲੇ ਕੈਪਸੂਲਾਂ ਸਣੇ 1 ਗ੍ਰਿਫ਼ਤਾਰ

ਗੁਰਦਾਸਪੁਰ,   (ਵਿਨੋਦ)-  ਪੁਲਸ ਨੇ ਨਸ਼ੀਲੇ ਕੈਪਸੂਲ ਅਤੇ ਹੈਰੋਇਨ ਸਮੇਤ 1 ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਹਾਇਕ ਪੁਲਸ ਇੰਸਪੈਕਟਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਦੀਨਾਨਗਰ ਤੋਂ ਮਗਰਾਲਾ ਵੱਲ ਗਸ਼ਤ ਕਰਦੇ ਹੋਏ ਜਾ ਰਹੇ ਸੀ ਕਿ ਇਸ ਦੌਰਾਨ ਇਕ ਨੌਜਵਾਨ ਜੋ ਪੈਦਲ ਆ ਰਿਹਾ ਸੀ, ਪੁਲਸ ਨੂੰ ਵੇਖ ਕੇ ਪਿੱਛੇ ਭੱਜਣ ਲੱਗਾ। ਪੁਲਸ ਪਾਰਟੀ ਨੇ ਨੌਜਵਾਨ 'ਤੇ ਕਾਬੂ ਪਾ ਕੇ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਬਲਜਿੰਦਰ ਸਿੰਘ ਵਾਸੀ ਪਿੰਡ ਢੀਢਾ ਸੈਣੀਆਂ ਦੱਸਿਆ ਤੇ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਗ੍ਰਾਮ ਹੈਰੋਇਨ ਅਤੇ 50 ਨਸ਼ੀਲੇ ਕੈਪਸੂਲ ਬਰਾਮਦ ਹੋਏ। 


Related News