ਤਿੰਨ ਕਿਲੋ ਚੂਰਾ-ਪੋਸਤ ਬਰਾਮਦ, ਇਕ ਕਾਬੂ

Monday, Jul 23, 2018 - 08:20 AM (IST)

ਤਿੰਨ ਕਿਲੋ ਚੂਰਾ-ਪੋਸਤ ਬਰਾਮਦ, ਇਕ ਕਾਬੂ

 ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) - ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 3 ਕਿੱਲੋਂ ਚੂਰਾ ਪੋਸਤ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਸੂਤਰਾਂ ਅਨੁਸਾਰ ਚੌਕੀ ਇੰਚਾਰਜ ਬਿਲਾਸਪੁਰ ਮਨਜੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਦੌਰਾਨੇ ਗਸਤ ਹਿੰਮਤਪੁਰਾ ਤੋਂ ਬਿਲਾਸਪੁਰ ਰੋਡ ’ਤੇ ਸ਼ੱਕੀ ਹਾਲਾਤ ’ਚ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 3 ਕਿੱਲੋਂ ਚੂਰਾ ਪੋਸਤ ਬਰਾਮਦ ਕਤਿਾ ਹੈ। ਉਕਤ ਵਿਅਕਤੀ ਦੀ ਪਹਿਚਾਣ ਕਿਰਨਪਾਲ ਸਿੰਘ ਕਿਰਨਾ ਪੁੱਤਰ ਦਰਸ਼ਨ ਸਿੰਘ ਵਾਸੀ ਹਿੰਮਤਪੁਰਾ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ।

 


Related News