ਫ਼ਰਜ਼ੀ ਢੰਗ ਨਾਲ ਚੈੱਕ ਐਡਿਟ ਕਰ ਕੇ ਖਾਤੇ 'ਚੋਂ 1.71 ਲੱਖ ਕਰਵਾਏ ਟਰਾਂਸਫਰ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Thursday, Aug 22, 2024 - 07:38 AM (IST)
ਜਲੰਧਰ (ਰਮਨ) : ਥਾਣਾ ਨੰਬਰ 3 ਅਧੀਨ ਪੈਂਦੇ ਭਗਤ ਸਿੰਘ ਚੌਕ ਸਥਿਤ ਇਕ ਬੈਂਕ ਤੋਂ ਸ਼ਾਤਰ ਵਿਅਕਤੀ ਨੇ ਧੋਖੇ ਨਾਲ ਪੀੜਤ ਦਾ ਚੈੱਕ ਹਾਸਲ ਕਰ ਕੇ ਉਸ ਨੂੰ ਐਡਿਟ ਕਰ ਕੇ ਖਾਤੇ ਵਿਚੋਂ 1.71 ਲੱਖ ਰੁਪਏ ਟਰਾਂਸਫਰ ਕਰ ਲਏ। ਠੱਗੀ ਦਾ ਪਤਾ ਚੱਲਣ ’ਤੇ ਪੀੜਤ ਨੇ 31 ਜੁਲਾਈ ਨੂੰ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ ਅਣਪਛਾਤੇ ਮੁਲਜ਼ਮ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਿੱਠਾਪੁਰ ਵਾਸੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਨੂੰ ਬੈਂਕ ਤੋਂ ਮੈਸੇਜ ਆਇਆ ਕਿ ਉਨ੍ਹਾਂ ਦੇ ਖਾਤੇ ਵਿਚੋਂ 1.71 ਲੱਖ ਰੁਪਏ ਕਿਸੇ ਹੋਰ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਗਏ ਹਨ। ਜਦੋਂ ਮੈਂ ਬੈਂਕ ਜਾ ਕੇ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੈਸੇ ਚੈੱਕ ਰਾਹੀਂ ਕੱਢੇ ਗਏ ਹਨ। ਪੀੜਤ ਮੁਤਾਬਕ ਉਸ ਨੇ ਇਸ ਰਕਮ ਦਾ ਕੋਈ ਚੈੱਕ ਕਿਸੇ ਨੂੰ ਨਹੀਂ ਦਿੱਤਾ।
ਇਸ ਤੋਂ ਬਾਅਦ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਅਣਪਛਾਤੇ ਮੁਲਜ਼ਮ ਨੇ ਧੋਖਾਦੇਹੀ ਕਰ ਕੇ ਪੀੜਤ ਦੇ ਨਾਂ ’ਤੇ ਬੈਂਕ ਤੋਂ ਚੈੱਕ ਕੱਢਿਆ ਅਤੇ ਉਸ ਨੂੰ ਐਡਿਟ ਕਰ ਕੇ ਪੀੜਤ ਦੇ ਖਾਤੇ ਵਿਚੋਂ 1.71 ਲੱਖ ਰੁਪਏ ਟਰਾਂਸਫਰ ਕਰ ਲਏ। ਪੁਲਸ ਨੇ ਮੁਲਜ਼ਮ ਦੀ ਭਾਲ ਲਈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8