ਕੈਂਪਾਂ ''ਚ 1,035 ਪਿੰਡ ਕੀਤੇ ਗਏ ਕਵਰ, ਮੁੱਖ ਮੰਤਰੀ ਮਾਨ ਨੇ ਜਾਰੀ ਕੀਤੇ ਸਿਹਤ ਵਿਭਾਗ ਦੇ ਅੰਕੜੇ

Sunday, Sep 21, 2025 - 08:38 PM (IST)

ਕੈਂਪਾਂ ''ਚ 1,035 ਪਿੰਡ ਕੀਤੇ ਗਏ ਕਵਰ, ਮੁੱਖ ਮੰਤਰੀ ਮਾਨ ਨੇ ਜਾਰੀ ਕੀਤੇ ਸਿਹਤ ਵਿਭਾਗ ਦੇ ਅੰਕੜੇ

ਚੰਡੀਗੜ੍ਹ: ਹੜ੍ਹਾਂ ਦੀ ਮਾਰ ਤੋਂ ਬਾਅਦ ਸੂਬੇ ਵਿਚ ਬਿਮਾਰੀਆਂ ਫੈਲਣ ਦੇ ਖਤਰੇ ਦੇ ਮੱਦੇਨਜ਼ਰ ਹੁਣ ਸਿਹਤ ਵਿਭਾਗ ਵੱਲੋਂ ਪਿੰਡ-ਪਿੰਡ ਕੈਂਪ ਲਾਏ ਜਾ ਰਹੇ ਹਨ। ਇਸ ਦੌਰਾਨ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਅੱਜ ਦੀ ਰਿਪੋਰਟ ਸਾਂਝੀ ਕੀਤੀ ਹੈ।

ਇਸ ਦੌਰਾਨ ਦੱਸਿਆ ਗਿਆ ਹੈ ਕਿ ਸਿਹਤ ਵਿਭਾਗ ਨੇ ਕੈਂਪਾਂ ਰਾਹੀਂ 1035 ਪਿੰਡ ਕਵਰ ਕੀਤੇ ਹਨ। ਇਸ ਦੇ ਨਾਲ ਹੀ 13,318 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ ਬੁਖਾਰ ਦੇ 1423 ਮਰੀਜ਼, ਡਾਇਰੀਆ ਦੇ 303 ਮਰੀਜ਼, ਚਮੜੀ ਦੇ 1,781 ਮਰੀਜ਼, ਅੱਖਾਂ ਦੇ ਇਨਫੈਕਸ਼ਨ ਦੇ 811 ਮਰੀਜ਼ਾਂ ਦਾ ਮੌਕੇ ਉੱਤੇ ਇਲਾਜ ਕੀਤਾ ਗਿਆ। ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੇ 1079 ਪਿੰਡ ਕਵਰ ਕੀਤੇ ਤੇ 46,243 ਘਰਾਂ ਦਾ ਦੌਰਾ ਕੀਤਾ। ਇਸ ਦੌਰਾਨ 12524 ਸਿਹਤ ਕਿੱਟਾਂ ਵੀ ਵੰਡੀਆਂ ਗਈਆਂ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News