ਆਤਮ ਨਗਰ ਸੀਟ ਦਿਹਾਤੀ: ਸਿਮਰਜੀਤ ਸਿੰਘ ਬੈਂਸ ਦਾ ਰਿਪੋਰਟ ਕਾਰਡ
Thursday, Jan 05, 2017 - 07:29 PM (IST)
ਆਤਮ ਨਗਰ ਸੀਟ ਦਿਹਾਤੀ ਹਲਕੇ ਦੇ ਖਤਮ ਹੋਣ ''ਤੇ ਹੋਂਦ ''ਚ ਆਈ ਹੈ, ਜਿਥੇ ਪਹਿਲਾ ਵਿਧਾਇਕ ਰਹੇ ਹੀਰਾ ਸਿੰਘ ਗਾਬੜਿਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁੱਕੇ ਹਨ। ਇੱਥੇ ਮਾਡਲ ਟਾਊਨ, ਦੁਗਰੀ, ਆਤਮ ਨਗਰ ਦੇ ਨੇੜਲੇ ਇਲਾਕਿਆਂ ਤੋਂ ਇਲਾਵਾ ਗਿੱਲ ਰੋਡ ਦੇ ਦੋਵਾਂ ਪਾਸੇ ਲੱਗਦੇ ਸੰਘਣੀ ਵਸੋਂ ਵਾਲੇ ਮਿਕਸ ਲੈਂਡ ਯੂਜ ਏਰੀਏ ਵੀ ਹਨ। ਹੁਣ ਉਹ ਆਪਣੀ ਲੋਕ ਇੰਨਸਾਫ ਪਾਰਟੀ ਬਣਾ ਕੇ ''ਆਪ'' ਦੇ ਗਠਬੰਧਨ ''ਚ ਲੜ ਰਹੇ ਹਨ।
ਵਿਧਾਇਕ ਦਾ ਦਾਅਵਾ
ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਦਾਅਵਾ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਤਰਜੀਹ ਇਹ ਰਹੀ ਹੈ ਕਿ ਉਹ ਜਨਤਾ ਦੇ ਲਈ ਹਰ ਸਮੇਂ ਮੌਜੂਦ ਰਹਿਣ, ਜਿਸ ਨੂੰ ਪੂਰਾ ਕਰਨ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਹਿੱਤਾਂ ਦੀ ਆਵਾਜ਼ ਵਿਧਾਨਸਭਾ ''ਚ ਪੂਰੇ ਜ਼ੋਰ ਨਾਲ ਚੁੱਕੀ। ਉਸ ''ਚ ਰੇਤ, ਕੇਵਲ, ਟਰਾਂਸਪੋਰਟ ਮਾਫੀਆ, ਪ੍ਰਾਈਵੇਟ ਹਸਪਤਾਲਾਂ ਅਤੇ ਰਾਜਸਥਾਨ ਨੂੰ ਜਾ ਰਹੇ ਪਾਣੀ ਦਾ ਮੁੱਦਾ ਪ੍ਰਮੱਖ ਰਹੇ। ਜਿੱਥੇ ਤੱਕ ਵਿਕਾਸ ਦਾ ਸਵਾਲ ਹੈ, ਉਸ ਬਾਰੇ ''ਚ ਬੈਂਸ ਨੇ ਸਰਕਾਰ ''ਤੇ ਪੱਖਪਾਤ ਦਾ ਦੋਸ਼ ਲਾਇਆ। ਉਨ੍ਹਾਂ ਮੁਤਾਬਕ ਸਾਡੀ ਬਣਾਈ ਯੋਜਨਾ ''ਤੇ ਅਮਲ ਨਹੀਂ ਹੋਣ ਦਿੱਤਾ ਗਿਆ ਅਤੇ ਨਾ ਹੀ ਪਹਿਲਾਂ ਤੋਂ ਮਨਜ਼ੂਰ ਵੱਡੇ ਪ੍ਰਾਜੈਕਟਾਂ ''ਤੇ ਕੋਈ ਕੰਮ ਹੋਇਆ। ਇਸ ਦੇ ਲਈ ਬੈਂਸ ਨੇ ਸਰਕਾਰ ਵਲੋਂ ਲਾਏ ਹਲਕਾ ਇੰਚਾਰਜ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।
ਵਾਅਦੇ ਜੋ ਕੀਤੇ
-ਸਿੰਧਵਾ ਨਹਿਰ ਐਕਸਪ੍ਰੈਸ ਕਾਰਣ ਧੂਰੀ ਲਾਈਨ ਦੇ ਦੋਵਾਂ ਪਾਸੇ ਨਹੀਂ ਖੁਲ੍ਹਿਆ ਰਸਤਾ
-ਹਲਕੇ ''ਚ ਪ੍ਰਾਈਵੇਟ ਦੀ ਭਰਮਾਰ ਦੇ ਮੁਕਾਬਲੇ ਇਕ ਵੀ ਸਰਕਾਰੀ ਸਕੂਲ ਜਾਂ ਹਸਪਤਾਲ ਨਹੀਂ
-ਨਹੀ ਬਣ ਸਕਿਆ ਗਿੱਲ ਰੋਡ ਦਾਣਾ ਮੰਡੀ, ਸ਼ਾਸਤਰੀ ਨਗਰ ਅਤੇ ਪੱਖੋਵਾਲ ਰੋਡ ਰੇਲਵੇ ਕ੍ਰ੍ਰਾਸਿੰਗ ''ਤੇ ਫਲਾਇਓਵਰ
ਵਾਅਦੇ ਜੋ ਨਿਭਾਏ
-ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਦੇਣ ਦੇ ਲਈ ਚਲਾਇਆ ਨਿਜੀ ਸੁਵਿਧਾ ਸੈਂਟਰ
-ਲੋਕਾਂ ਨੂੰ ਰੋਜ਼ਗਾਰ ਅਤੇ ਲੇਬਰ ਵੈਲਫੇਅਰ ਦੀ ਗ੍ਰਾਂਟ ਦਿਲਾਉਣ ਦੇ ਲਈ ਕਾਊਂਟਰ ਬਣਾਏ
-ਕਈ ਵਿਕਾਸ ਕਾਰਜਾਂ ਦੇ ਲਈ ਆਪਣੇ ਤੌਰ ''ਤੇ ਖਰਚ ਕੀਤੇ ਪੈਸੇ
