ਭਾਜਪਾ ਨੇਤਾ ਦਿਨੇਸ਼ ਸਿੰਘ ਦਾ ਸਿਆਸੀ ਸਫਰ

Thursday, Jan 12, 2017 - 10:20 AM (IST)

 ਭਾਜਪਾ ਨੇਤਾ ਦਿਨੇਸ਼ ਸਿੰਘ ਦਾ ਸਿਆਸੀ ਸਫਰ
ਜਲੰਧਰ : ਪੰਜਾਬ ਦੇ ਡਿਪਟੀ ਸਪੀਕਰ ਅਤੇ ਭਾਜਪਾ ਨੇਤਾ ਦਿਨੇਸ਼ ਸਿੰਘ (ਬੱਬੂ) ਸੁਜਾਨਪੁਰ ਹਲਕੇ ਦੀ ਅਗਵਾਈ ਕਰਦੇ ਹਨ। ਉਨ੍ਹਾਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਸਰਗਰਮ ਰਾਜਨੀਤੀ ''ਚ ਆਉਣ ਤੋਂ ਬਾਅਦ ਉਹ ਪਹਿਲੀ ਵਾਰ 2007 ''ਚ ਸੁਜਾਨਪੁਰ ਵਿਧਾਨ ਸਭਾ ''ਚ ਹਲਕੇ ਤੋਂ ਵਿਧਾਇਕ ਚੁਣੇ ਗਏ। 2012 ਦੀਆਂ ਚੋਣਾਂ ''ਚ ਉਹ ਦੁਬਾਰਾ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਦੇ ਰੂਪ ''ਚ ਉਤਰੇ ਅਤੇ ਜਿੱਤ ਹਾਸਲ ਕੀਤੀ। 20 ਮਾਰਚ 2012 ''ਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਅਹਿਮ ਚਾਰਜ ਮਿਲਿਆ। 2017 ਦੀਆਂ ਵਿਧਾਨ ਸਭਾ ਚੋਣਾਂ ''ਚ ਉਨ੍ਹਾਂ ਨੂੰ ਭਾਜਪਾ ਦੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਦੇ ਰੂਪ ''ਚ ਦੇਖਿਆ ਜਾ ਰਿਹਾ ਹੈ।

author

Babita Marhas

News Editor

Related News