ਧੋਨੀ ਹੋਇਆ ''0'' ''ਤੇ ਆਊਟ, ਗੱਬਰ ਤੇ ਬੱਚੇ ਦੇ ਉੱਡੇ ਹੋਸ਼

09/19/2018 2:08:50 AM

ਦੁਬਈ- ਮਹਿੰਦਰ ਸਿੰਘ ਧੋਨੀ ਜਦੋਂ ਬੱਲੇਬਾਜ਼ੀ ਲਈ ਆਉਂਦੇ ਹਨ ਤਾਂ ਫੈਨਸ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਫੈਨਸ ਨੂੰ ਲਗਦਾ ਹੈ ਕਿ ਧੋਨੀ ਆਉਣਗੇ ਤੇ ਮੈਦਾਨ 'ਚ ਚੌਕੇ-ਛੱਕਿਆਂ ਦੀ ਝੜੀ ਲਗਾ ਦੇਣਗੇ ਪਰ ਜਦੋਂ ਉਹ ਜ਼ੀਰੋ 'ਤੇ ਆਊਟ ਹੋ ਜਾਣ ਤਾਂ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਫੈਨਸ ਕਿਸ ਤਰ੍ਹਾਂ ਆਪਣਾ ਆਪ ਗੁਆ ਦਿੰਦੇ ਹਨ। ਇਸ ਤਰ੍ਹਾਂ ਦਾ ਹੀ ਨਜ਼ਾਰਾ ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਚ ਭਾਰਤ ਤੇ ਹਾਂਗਕਾਂਗ ਦੇ ਮੈਚ ਦੌਰਾਨ ਦੇਖਣ ਨੂੰ ਮਿਲੀਆ।
ਭਾਰਤੀ ਟੀਮ ਦੇ 240 ਸਕੋਰ 'ਤੇ ਜਦੋਂ ਸ਼ਿਖਰ ਧਵਨ ਆਊਟ ਹੋਏ ਤਾਂ ਮੈਦਾਨ 'ਤੇ ਧੋਨੀ ਬੱਲੇਬਾਜ਼ੀ ਲਈ ਆਏ ਤੇ 2 ਗੇਂਦਾਂ ਖੇਡ ਕੇ ਤੀਸਰੀ ਗੇਂਦ 'ਤੇ ਆਊਟ ਹੋ ਗਏ। ਇਸ ਦੌਰਾਨ ਉਹ ਆਪਣਾ ਖਾਤਾ ਵੀ ਨਹੀਂ ਖੋਲ ਸਕੇ। ਧੋਨੀ ਦੇ ਆਊਟ ਹੁੰਦੇ ਹੀ ਸਟੇਡੀਅਮ 'ਚ ਮੌਜੂਦ ਉਨ੍ਹਾਂ ਦਾ ਇਕ ਪ੍ਰਸ਼ੰਸਕ (ਬੱਚਾ) ਗੁੱਸੇ 'ਚ ਆ ਗਿਆ। ਜਿਸ ਤਰ੍ਹਾਂ ਧੋਨੀ ਆਊਟ ਹੋਏ ਸਟੈਂਡ 'ਚ ਖੜਾ ਇਕ ਛੋਟਾ ਜਿਹਾ ਬੱਚਾ ਬੁਰੀ ਤਰ੍ਹਾਂ ਨਰਾਜ਼ ਹੋ ਗਿਆ। ਉਹ ਇਨ੍ਹਾਂ ਗੁੱਸੇ 'ਚ ਆ ਗਿਆ ਕਿ ਆਪਣੀ ਕੁਰਸੀ ਨੂੰ ਜੋਰ-ਜੋਰ ਨਾਲ ਖਿੱਚਣ ਲਗ ਪਿਆ। ਬੱਚੇ ਦੀ ਇਸ ਤਰ੍ਹਾਂ ਦੀ ਪ੍ਰਤੀਕਿਰੀਆ ਤੋਂ ਕਮੈਂਟੇਟਰ ਵੀ ਹੈਰਾਨ ਹੋ ਗਏ। ਇਸ ਬੱਚੇ ਨੂੰ ਦੇਖ ਕੇ ਲਗਦਾ ਹੈ ਕਿ ਧੋਨੀ ਦੀ ਬੱਲੇਬਾਜ਼ੀ ਦਾ ਉਸ ਨੂੰ ਕਿੰਨ੍ਹਾਂ ਇੰਤਜ਼ਾਰ ਸੀ ਤੇ ਧੋਨੀ ਦੇ ਆਊਟ ਹੋਣ 'ਤੇ ਬੱਚਾ ਕਿਨ੍ਹਾਂ ਗੁੱਸੇ 'ਚ ਆ ਗਿਆ।


ਦੱਸਣਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰ 'ਚ 7 ਵਿਕਟਾਂ ਗੁਆ ਕੇ 285 ਦੌੜਾਂ ਬਣਾਈਆਂ ਤੇ ਹਾਂਗਕਾਂਗ ਦੇ ਸਾਹਮਣੇ ਜਿੱਤ ਲਈ 286 ਦੌੜਾਂ ਦਾ ਟੀਚਾ ਰੱਖਿਆ। ਸ਼ਿਖਰ ਨੇ ਕਪਤਾਨ ਰੋਹਿਤ ਸ਼ਰਮਾ (23) ਦੇ ਨਾਲ ਪਹਿਲੀ ਵਿਕਟ ਲਈ 45, ਅੰਬਾਤੀ ਰਾਇਡੂ (60) ਦੇ ਨਾਲ ਦੂਜੇ ਵਿਕਟ ਲਈ 116 ਤੇ ਦਿਨੇਸ਼ ਕਾਰਤਿਕ (33) ਦੇ ਨਾਲ ਤੀਜੇ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ।
ੁਸ਼ਿਖਰ ਧਵਨ 240 ਦੇ ਸਕੋਰ 'ਤੇ ਆਊਟ ਹੋਏ। ਉਨ੍ਹਾਂ ਨੇ 120 ਗੇਂਦਾਂ ਦੀ ਪਾਰੀ 'ਚ 15 ਚੌਕੇ ਤੇ 2 ਛੱਕੇ ਲਗਾਏ। ਸ਼ਿਖਰ ਤੋਂ ਇਲਾਵਾ ਰਾਇਡੂ ਨੇ 70 ਗੇਂਦਾਂ 'ਤੇ 3 ਚੌਕੇ ਤੇ 2 ਛੱਕੇ ਲਗਾਏ। ਕਾਰਤਿਕ ਨੇ 38 ਗੇਂਦਾਂ 'ਤੇ 3 ਚੌਕੇ ਲਗਾਏ। ਮਹਿੰਦਰ ਸਿੰਘ ਧੋਨੀ ਤੇ ਸ਼ਾਰਦੁਲ ਠਾਕੁਰ ਖਾਤਾ ਖੋਲੇ ਬਿਨ੍ਹਾਂ ਆਊਟ ਹੋ ਗਏ। ਕੇਦਾਰ ਜਾਦਵ ਨੇ 27 ਗੇਂਦਾਂ 'ਤੇ 28 ਤੇ ਭੁਵਨੇਸ਼ਵਰ ਕੁਮਾਰ ਨੇ 18 ਗੇਂਦਾਂ 'ਤੇ 9 ਦੌੜਾਂ ਬਣਾਈਆਂ। ਹਾਂਗਕਾਂਗ ਲਈ ਕਿੰਚੀਤ ਸ਼ਾਹ ਨੇ 39 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਅਹਿਸਾਨ ਖਾਨ ਨੇ 65 ਦੌੜਾਂ 'ਤੇ 2 ਵਿਕਟਾਂ ਤੇ ਅਹਿਸਾਨ ਨਵਾਜ਼ ਨੇ 50 ਦੌੜਾਂ 'ਤੇ ਇਕ ਵਿਕਟ ਤੇ ਏਜਾਜ ਖਾਨ ਨੇ 41 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।


Related News