ਉਹ ਗੁਰਦਾਸ ਮਾਨ ਹੈ

09/12/2018 6:18:45 PM

04 ਜਨਵਰੀ 1957 ਨੂੰ ਦੁਨੀਆ 'ਚ ਹੋਇਆ ਸੀ ਇਕ ਐਲਾਨ ਹੈ,
ਧਰਤੀ ਨੂੰ ਮਿਲਿਆ ਇਕ ਹੀਰਾ, ਉਸ ਦਾ ਨਾਂ ਗੁਰਦਾਸ ਮਾਨ ਹੈ।

ਮਾਤਾ ਦਾ ਨਾਂ ਬੀਬੀ ਤੇਜ ਕੌਰ, ਪਿਤਾ ਗੁਰਦੇਵ ਸਿੰਘ ਮਾਨ ਹੈ,
ਜੋ ਮਾਤਾ ਦੀ ਮਮਤਾ ਦਾ ਤੇਜ, ਪਿਤਾ ਦੀ ਪਛਾਣ, ਉਹ ਗੁਰਦਾਸ ਮਾਨ ਹੈ।

ਸਿੱਖੀ ਜਿਸ ਦਾ ਮਜ਼ਹਬ, ਗਾਇਕੀ ਜਿਸ ਦੀ ਜਾਨ ਹੈ,
ਲੱਖਾਂ ਤਾਰਿਆਂ 'ਚ ਚਮਕਣ ਵਾਲਾ, ਉਹ ਗੁਰਦਾਸ ਮਾਨ ਹੈ।

ਦਿਲ ਦਾ ਮਾਮਲਾ ਜਾਨਣ ਵਾਲਾ, ਇਹ ਇਕੋ ਇਕ ਪਹਿਲਾ ਜਵਾਨ ਹੈ,
ਬੱਚਿਆਂ ਦੀ ਮਸੂਮੀਅਤ ਨੂੰ ਢਾਲਣ ਵਾਲਾ, ਉਹ ਗੁਰਦਾਸ ਮਾਨ ਹੈ।

ਦੁਨੀਆਂ ਨੂੰ ਹਸਾਉਣ ਅਤੇ ਨਚਾਉਣ ਵਾਲੇ, ਭਗਵੰਤ ਅਤੇ ਬੱਬੂ ਮਾਨ ਹੈ,
ਜਿਸ ਦੇ ਤਜ਼ਰਬੇ ਨੂੰ ਇਹ ਸੱਜਦਾ ਕਰਦੇ, ਉਹ ਗੁਰਦਾਸ ਮਾਨ ਹੈ।

ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵਿਚ, ਹਮੇਸ਼ਾ ਜਿਸ ਦਾ ਧਿਆਨ ਹੈ,
ਬਾਬਾ ਜੀ ਦਾ ਸੱਚਾ ਭਗਤ ਕਹਿਲਾਉਣ ਵਾਲਾ, ਉਹ ਗੁਰਦਾਸ ਮਾਨ ਹੈ।

ਪੰਜਾਬੀ, ਹਿੰਦੀ, ਬੰਗਾਲੀ, ਅਨੇਕਾਂ ਬੋਲੀਆਂ ਦਾ ਜਿਸ ਨੂੰ ਗਿਆਨ ਹੈ,
ਹਰ ਧਰਮ ਦੀ ਇੱਜ਼ਤ ਕਰਨ ਵਾਲਾ, ਉਹ ਗੁਰਦਾਸ ਮਾਨ ਹੈ।

ਲੌਂਗ ਦਾ ਲਿੱਸ਼ਕਾਰਾ ਅਤੇ ਕੀ ਬਣੂ ਦੁਨੀਆਂ ਦਾ, ਇੱਸ ਦੇ ਹੁਨਰ ਦੀ ਪਹਿਚਾਨ ਹੈ,
ਰਾਸ਼ਟਰੀ ਪੱਧਰ ਤੇ ਸੰਨਮਾਨਿਤ, ਇਕਲੌਤਾ ਪੰਜਾਬੀ ਗਾਇਕ, ਉਹ ਗੁਰਦਾਸ ਮਾਨ ਹੈ।

ਜਿਵੇਂ ਫੌਜੀ ਦੇਸ਼ ਦਾ ਰਕਸ਼ਕ, ਤਿਰੰਗਾ ਦੇਸ਼ ਦੀ ਸ਼ਾਨ ਹੈ,
ਅੰਤਰ ਰਾਸ਼ਟਰੀ ਪੱਧਰ ਤੇ, ਪੰਜਾਬੀ ਗੀਤਾਂ ਨੂੰ ਪਹੁੰਚਾਉਣ ਵਾਲਾ, ਗੁਰਦਾਸ ਮਾਨ ਹੈ।

ਗੀਤਾਂ ਵਿਚ ਖੁਸ਼ੀ, ਇਨਸਾਨਾਂ ਵਿਚ ਰੱਬ ਲੱਭਣ ਵਾਲਾ, ਇਕ ਇਹੋ ਇਨਸਾਨ ਹੈ,
ਜਿਸ ਦੇ ਗੀਤ ਸੁਣ ਸਾਰਾ ਜਹਾਨ ਨੱਚਦਾ, ਉਹ ਗੁਰਦਾਸ ਮਾਨ ਹੈ।

ਇਹੋ ਜਿਹੇ ਕਲਾਕਾਰ ਦੀ ਹੋਂਦ, ਦੁਨੀਆ ਤੇ ਰੱਬ ਦਾ ਅਹਿਸਾਨ ਹੈ,
ਹਰ ਮਾਂ ਇਹੋ ਜਿਹਾ ਪੁੱਤ ਭਾਲਦੀ, ਜਿਸ ਦਾ ਨਾਂ ਗੁਰਦਾਸ ਮਾਨ ਹੈ।
ਮਨਪ੍ਰੀਤ ਸਿੰਘ ਵਾਲੀਆ
+91 98764 15657, 62835 82328


Related News