ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਕਿਸਾਨਾਂ ਨੇ ਕੀਤਾ ਹਾਈਵੇ ਜਾਮ (ਵੀਡੀਓ)

07/19/2018 3:56:05 PM

ਸੰਗਰੂਰ(ਬਿਊਰੋ)— ਪਿਛਲੇ ਦਿਨਾਂ ਤੋਂ ਪੰਜਾਬ 'ਚ ਹੋ ਰਹੀ ਬਾਰਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਕਈ ਕਿਸਾਨਾਂ ਲਈ ਇਹ ਬਾਰਸ਼ ਆਫਤ ਬਣ ਕੇ ਵਰ੍ਹੀ ਹੈ। ਅਜਿਹਾ ਹੀ ਕੁਝ ਹਾਲ ਹੈ ਸੰਗਰੂਰ ਦਾ, ਜਿਥੇ ਬਰਸਾਤੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਬਾਰਸ਼ ਦਾ ਪਾਣੀ ਓਵਰਫਲੋਅ ਹੋ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਇਸੇ ਰੋਸ 'ਚ ਕਿਸਾਨਾਂ ਨੇ ਲੁਧਿਆਣਾ-ਸੰਗਰੂਰ ਹਾਵੀਏ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਧਰ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਡਰੇਨ ਦੀ ਸਫਾਈ ਲਈ 3 ਜੇ.ਸੀ.ਬੀ. ਮਸ਼ੀਨਾਂ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ। ਕਿਸਾਨਾਂ ਨੇ ਸਰਕਾਰ ਕੋਲੋਂ ਫਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।


Related News