ਫਿਲੀਪੀਨ ਦੇ SC ਨੇ ਪ੍ਰਧਾਨ ਜੱਜ ਦੀ ਬਰਖਾਸਤਗੀ ਨੂੰ ਰੱਖਿਆ ਬਰਕਰਾਰ

06/19/2018 3:27:45 PM

ਮਨੀਲਾ (ਭਾਸ਼ਾ)— ਫਿਲੀਪੀਨ ਦੇ ਸੁਪਰੀਮ ਕੋਰਟ (SC) ਨੇ ਮੰਗਲਵਾਰ ਨੂੰ ਆਖਰੀ ਫੈਸਲੇ ਵਿਚ ਆਪਣੇ ਪ੍ਰਧਾਨ ਜੱਜ ਦੀ ਬਰਖਾਸਤਗੀ ਨੂੰ ਬਰਕਰਾਰ ਰੱਖਿਆ। ਹਾਲਾਂਕਿ ਆਲੋਚਕਾਂ ਨੇ ਇਸ ਫੈਸਲੇ ਨੂੰ ਗੈਰ ਸੰਵਿਧਾਨਿਕ ਦੱਸਦੇ ਹੋਏ ਇਸ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਨਿਆਂਇਕ ਆਜ਼ਾਦੀ ਅਤੇ ਦੇਸ਼ ਦੇ ਲੋਕਤੰਤਰ ਲਈ ਖਤਰਾ ਦੱਸਿਆ। ਪ੍ਰਧਾਨ ਜੱਜ ਨੂੰ ਦੇਸ਼ ਦੇ ਰਾਸ਼ਟਰਪਤੀ ਦਾ ਆਲੋਚਕ ਮੰਨਿਆ ਜਾਂਦਾ ਹੈ। ਸੁਪਰੀਮ ਕੋਰਟ ਦੇ ਬੁਲਾਰਾ ਥੇਅੋਦੋਰੇ ਤੇਅ ਨੇ ਕਿਹਾ ਕਿ ਜੱਜਾਂ ਨੇ 6 ਦੇ ਮੁਕਾਬਲੇ 8 ਵੋਟਾਂ ਨਾਲ ਮਾਰੀਆ ਲਾਰਡੇਸ ਸੇਰੇਨੋ ਦੀ ਬਰਖਾਸਤਗੀ ਦੇ 11 ਮਈ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਉਨ੍ਹਾਂ ਦੀ ਅਪੀਲ ਠੁਕਰਾ ਦਿੱਤੀ। ਸਰਕਾਰ ਵੱਲੋਂ ਪੇਸ਼ ਵਕੀਲ ਨੇ ਸੁਪਰੀਮ ਕੋਰਟ ਨੂੰ ਆਪਣੀਆਂ ਪੁਰਾਣੀਆਂ ਸੰਪੱਤੀਆਂ ਦਾ ਖੁਲਾਸਾ ਕਰਨ ਵਿਚ ਕਥਿਤ ਰੂਪ ਨਾਲ ਅਸਫਲ ਰਹਿਣ 'ਤੇ ਮਾਰੀਆ ਨੂੰ ਬਾਹਰ ਕਰਨ ਦੀ ਅਪੀਲ ਕੀਤੀ ਸੀ। ਹੁਣ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਕੋਲ ਇਸ ਅਹੁਦੇ 'ਤੇ ਨਵੀਂ ਨਿਯੁਕਤੀ ਲਈ 90 ਦਿਨ ਦਾ ਸਮਾਂ ਹੈ।


Related News