ਨੌਜਵਾਨਾਂ ਦਾ ਉਪਰਾਲਾ, ਸ਼ਬੀਲ ਦੇ ਨਾਲ-ਨਾਲ ਵੰਡੇ ਪੌਦੇ

06/19/2018 3:28:38 PM

ਤਰਨਤਾਰਨ : ਪਿੰਡ ਭਰੋਵਾਲ ਵਿਚ ਨੌਜਵਾਨਾਂ ਨੂੰ ਅਨੌਖੀ ਪਹਿਲ ਕਰਦੇ ਹੋਏ ਜਿੱਥੇ ਤੱਪਦੀ ਗਰਮੀ ਵਿਚ ਸ਼ਬੀਲ ਲਗਾਈ ਗਈ, ਉਥੇ ਹੀ ਨੌਜਵਾਨਾਂ ਵਲੋਂ ਲੋਕਾਂ ਨੂੰ ਪੌਦੇ ਵੀ ਵੰਡੇ ਗਏ। ਪਿੰਡ ਦੇ ਨੌਜਵਾਨਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਜਿੱਥੇ ਇਲਾਕੇ ਭਰ ਵਿਚ ਸ਼ਲਾਘਾ ਹੋ ਰਹੀ ਹੈ, ਉਥੇ ਹੀ ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਵੀ ਸੁਨੇਹਾ ਦਿੱਤਾ ਗਿਆ। 
ਨੌਜਵਾਨਾਂ ਵਲੋਂ ਸ਼ਬੀਲ ਦੇ ਨਾਲ ਨਾਲ ਰਾਹਗੀਰਾਂ ਨੂੰ ਪੌਦੇ ਦੇ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਵੀ ਅਪੀਲ ਕੀਤੀ ਗਈ।


Related News