ਪੁਲਸ ਅਧਿਕਾਰੀ ਤੇ ਸਫਾਈ ਕਰਮਚਾਰੀ ਰਿਸ਼ਵਤ ਲੈਂਦੇ ਗ੍ਰਿਫਤਾਰ

06/18/2018 8:13:54 PM

ਚੰਡੀਗੜ੍ਹ— ਪੰਜਾਬ ਵਿਜੀਲੈਂਸ ਬਿਊਰੋ ਨੇ ਸਹਾਇਕ ਪੁਲਸ ਇੰਸਪੈਕਟਰ ਅਤੇ ਸਫਾਈ ਕਰਮਚਾਰੀ ਨੂੰ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਗੁਰਪਾਲ ਸਿੰਘ ਅਤੇ ਸਫਾਈ ਕਰਮਚਾਰੀ ਗਾਮਾ ਦੋਵੇਂ ਮੋਗਾ ਜ਼ਿਲੇ ਦੇ ਨਿਹਾਲਸਿੰਘਵਾਲਾ ਥਾਣੇ 'ਚ ਤਾਇਨਾਤ ਸਨ। ਜਿਨ੍ਹਾਂ ਨੂੰ ਬਠਿੰਡਾ ਜ਼ਿਲੇ ਦੇ ਭਗਤਾ ਭਾਈ ਦੇ ਅਸ਼ੋਕ ਕੁਮਾਰ ਦੀ ਸ਼ਿਕਾਇਤ 'ਤੇ ਫੜ੍ਹਿਆ ਗਿਆ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਏ. ਐੱਸ. ਆਈ. ਗੁਰਪਾਲ ਅਤੇ ਸਫਾਈ ਕਰਮਚਾਰੀ ਉਸ ਦੇ ਖਿਲਾਫ ਦਰਜ ਇਕ ਸ਼ਿਕਾਇਤ 'ਚ ਮਦਦ ਕਰਨ ਲਈ 7 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਬਿਊਰੋ ਦੀ ਟੀਮ ਨੇ ਉਕਤ ਦੋਵਾਂ ਨੂੰ ਮੌਕੇ 'ਤੇ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਖਿਲਾਫ ਫਿਰੋਜ਼ਪੁਰ ਦੇ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
 


Related News