ਥਾਣੇ ਅੱਗੇ ਲੱਗੇ ਧਰਨੇ ਤੋਂ ਖਫਾ ਹੋਏ ਮੁਲਾਜ਼ਮ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਦਾ ਚਾੜ੍ਹਿਆ ਕੁੱਟਾਪਾ (ਵੀਡੀਓ)

06/18/2018 3:39:43 PM

ਸੰਗਰੂਰ / ਧੂਰੀ (ਦਵਿੰਦਰ, ਰਾਜੇਸ਼ ਕੋਹਲੀ) — ਧੂਰੀ 'ਚ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਪੁਲਸ ਵਲੋਂ ਥਾਣੇ 'ਚ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜ਼ਖਮੀ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਮਿੱਠੂ ਲੱਢਾ ਨੇ ਦੱਸਿਆ ਕਿ ਉਹ ਪਿੰਡ ਦੇ ਕਿਸੇ ਮਸਲੇ ਨੂੰ ਲੈ ਕੇ ਸਦਰ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਿਹਾ ਸੀ ਕਿ ਰਾਤ ਦੇ ਸਮੇਂ ਪੁਲਸ ਅਧਿਕਾਰੀ ਉਸ ਨੂੰ ਥਾਣੇ 'ਚ ਲੈ ਗਏ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਨਾਲ ਗਾਲੀ-ਗਲੋਚ ਵੀ ਕੀਤਾ। ਇਹ ਹੀ ਨਹੀਂ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਨੇ ਖੁਦ ਥਾਣੇ ਆ ਕੇ ਉਸ ਨੂੰ ਛੁੱਡਾ ਕੇ ਲੈ ਗਏ ਤੇ ਹਸਪਤਾਲ 'ਚ ਭਰਤੀ ਕਰਵਾਇਆ। ਮਿੱਠੂ ਨੇ ਉਕਤ ਪੁਲਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 
ਉਥੇ ਹੀ ਇਸ ਸਬੰਧੀ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਦਾ ਕਹਿਣਾ ਹੈ ਕਿ ਇਹ ਮਾਮਲਾ ਮੁੱਖ ਮੰਤਰੀ ਤੇ ਮੰਤਰੀ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ। ਦੋਸ਼ੀ ਪੁਲਸ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News