ਸੈਮਸੰਗ ਗਲੈਕਸੀ ਨੋਟ 9 ਜੁਲਾਈ 'ਚ ਦੇ ਸਕਦੈ ਦਸਤਕ

05/21/2018 3:52:16 PM

ਜਲੰਧਰ— ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਅਗਲੇ ਮਹੀਨੇ ਜੁਲਾਈ 'ਚ ਆਪਣਾ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਨੋਟ 9 ਨੂੰ ਪੇਸ਼ ਕਰ ਸਕਦੀ ਹੈ। ਅਨੁਮਾਨ ਤੋਂ ਇਕ ਮਹੀਨਾ ਪਹਿਲਾਂ ਇਸ ਡਿਵਾਈਸ ਦੇ ਲਾਂਚ ਦੀਆਂ ਖਬਰਾਂ ਆਉਣ ਲੱਗੀਆਂ ਹਨ। ਅਜਿਹਾ ਕਰਨ ਪਿੱਛੇ ਕਈ ਕਾਰ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਸੈਮਸੰਗ ਨੇ ਆਪਣੀ ਲਾਂਚ ਤਰੀਕ ਨੂੰ ਜੁਲਾਈ 'ਚ ਸ਼ਿਫਟ ਕਰ ਦਿੱਤਾ ਹੈ। 
Korean Herald ਦੀ ਖਬਰ ਮੁਤਾਬਕ ਸੈਮਸੰਗ ਨੇ ਪਹਿਲੋਂ ਹੀ ਵੱਡੇ ਲੈਵਲ 'ਤੇ 6.38-ਇੰਚ ਦੀ ਡਿਸਪਲੇਅ ਦੀ ਪ੍ਰਾਡਕਸ਼ਨ ਸ਼ੁਰੂ ਕਰ ਦਿੱਤੀ ਹੈ। ਜੇਕਰ ਪਿਛਲੇ ਸਾਲ ਦੀ ਤੁਲਨਾ 'ਚ ਦੇਖੀਏ ਤਾਂ ਇਹ ਦੋ ਮਹੀਨੇ ਪਹਿਲਾਂ ਲਾਂਚ ਕੀਤਾ ਜਾ ਰਿਹਾ ਹੈ। ਰਿਪੋਰਟ ਤੋਂ ਇਲਾਵਾ ਨੋਟ 9 ਨੂੰ ਚਾਈਨਾ ਮਨੀਸਟਰੀ ਆਫ ਇੰਡਸਟਰੀ ਇੰਫਾਰਮੇਸ਼ਨ ਟੈਕਨਾਲੋਜੀ (CMII) ਵਲੋਂ ਵੀ ਡਿਵਾਈਸ ਦੇ ਲਾਂਚ ਦਾ ਹਿੰਟ ਮਿਲਿਆ ਹੈ। 
ਇੰਡਸਟਰੀ ਦੇ ਮਹਿਰਾਂ ਦਾ ਕਹਿਣਾ ਹੈ ਕਿ ਲਾਂਚ ਦਾ ਫੈਸਲਾ ਅਗਲੇ ਸਾਲ ਲਾਂਚ ਹੋਣ ਵਾਲੇ ਸੈਮਸੰਗ ਦੇ ਪਲਾਨ ਤੋਂ ਪ੍ਰਭਾਵਿਤ ਹੈ। ਅਫਵਾਹਾਂ ਹਨ ਕਿ ਕੰਪਨੀ ਗਲੈਕਸੀ ਐੱਸ 10 ਨੂੰ ਅਗਲੇ ਸਾਲ ਪੇਸ਼ ਕਰੇਗੀ ਜੋ ਕਿ ਐੱਸ ਸੀਰੀਜ਼ 'ਚ 10 ਸਾਲ ਦੀ ਵਰ੍ਹੇਗੰਢ ਵਾਲਾ ਫਲੈਗਸ਼ਿਪ ਡਿਵਾਈਸ ਹੋਵੇਗਾ। ਇਸ ਡਿਵਾਈਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਸੈਮਸੰਗ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਹੋਵੇਗਾ, ਜਿਸ ਨੂੰ MWC 2018 'ਚ ਲਾਂਚ ਕੀਤੇ ਜਾਣ ਦੀ ਉਮੀਦ ਸੀ। 
ਸੈਮਸੰਗ ਨੇ ਫਿਲਹਾਲ ਇਸ ਗੱਲ ਦੀ ਪੁੱਸ਼ਟੀ ਨਹੀਂ ਕੀਤੀ ਹੈ ਕਿ ਨੋਟ 9 'ਚ ਕੀ ਫੀਚਰਸ ਹੋਣਗੇ। ਉਥੇ ਹੀ ਅਫਵਾਹਾਂ ਦੀ ਮੰਨੀਏ ਤਾਂ ਗਲੈਕਸੀ ਨੋਟ 9 'ਚ 6.38-ਇੰਚ ਡਿਸਪਲੇਅ ਅਤੇ 4,000 ਐੱਮ.ਏ.ਐੱਚ. ਬੈਟਰੀ ਹੋਵੇਗੀ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਡਿਵਾਈਸ 'ਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਵੇਗਾ।


Related News