ਲੰਡਨ ''ਚ ਗੀਤਕਾਰ ਭੱਟੀ ਭੜੀਵਾਲਾ ਦੀ ਨਵੀਂ ਕਿਤਾਬ ''ਪੰਜਾਬ ਜ਼ਿੰਦਾਬਾਦ'' ਰਿਲੀਜ਼

03/23/2018 5:38:00 PM

ਲੰਡਨ(ਰਾਜਵੀਰ ਸਮਰਾ)— ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਦੇ ਗੀਤਾਂ ਦੀ ਨਵੀਂ ਕਿਤਾਬ 'ਪੰਜਾਬ ਜ਼ਿੰਦਾਬਾਦ' ਸਾਊਥਾਲ ਦੇ ਨੂਰਮਹਿਲ ਰੈਸਟੋਰੈਂਟ 'ਚ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਅਮਰੀਕ ਸਿੰਘ, ਕੋਸਲਰ ਜਗਜੀਤ ਸਿੰਘ, ਡਾ. ਦਲਜੀਤ ਸਿੰਘ ਫੁੱਲ, ਤਲਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਮੱਲ੍ਹੀ, ਆਦਿ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭੱਟੀ ਭੜੀਵਾਲਾ ਨੇ ਹਮੇਸ਼ਾ ਸਾਫ਼-ਸੁਥਰੀ ਗੀਤਕਾਰੀ ਨੂੰ ਤਰਜ਼ੀਹ ਦਿੱਤੀ ਹੈ ਉਨ੍ਹਾਂ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਆਪਣੇ ਗੀਤਾਂ ਰਾਹੀਂ ਭਰਪੂਰ ਕੋਸ਼ਿਸ਼ ਕੀਤੀ ਹੈ।

PunjabKesari
ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਵੀ ਭੱਟੀ ਨੂੰ ਸ਼ੁਭਕਾਮਨਵਾਂ ਦਿੱਤੀਆਂ। ਭੱਟੀ ਭੜੀਵਾਲਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਅਜੋਕੇ ਸਮੇਂ ਵਿਚ ਭਾਵੇਂ ਗੀਤਕਾਰੀ ਦਾ ਮਿਆਰ ਵੱਖ-ਵੱਖ ਰੰਗਾਂ ਵਿਚ ਰੰਗਿਆ ਗਿਆ ਹੈ ਪਰ ਪੰਜਾਬੀਆਂ ਦੇ ਦਿਲਾਂ ਵਿਚ ਉਹੀ ਗੀਤ ਲੰਮੇ ਸਮੇਂ ਤੱਕ ਜਿਉਂਦਾ ਰਹਿੰਦਾ ਹੈ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਿਤ ਹੋਵੇ ਤੇ ਉਸ ਵਿਚ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਤੇ ਪਿਆਰ ਨੂੰ ਪੇਸ਼ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਚੰਗੇ ਗੀਤਾਂ ਨੂੰ ਅੱਜ ਹੋਰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਮੌਕੇ ਸੁਖਵੀਰ ਸਿੰਘ ਸੋਢੀ ਬਹਾਰਾਂ ਪੰਜਾਬ ਦੀਆਂ, ਗਾਇਕ ਰਾਜ ਸੇਖੋਂ, ਵੀਡੀਓ ਡਾਇਰੈਕਟਰ ਸਿਮਰ ਪਾਂਗਲੀ ਆਦਿ ਹਾਜ਼ਰ ਸਨ।


Related News