ਭਾਰਤ-ਪਾਕਿਸਤਾਨ ਦਰਮਿਆਨ ਪੈਂਡਿੰਗ ਮੁੱਦੇ ਗੱਲਬਾਤ ਰਾਹੀਂ ਸੁਲਝ ਸਕਦੇ ਹਨ- ਹਾਈ ਕਮਿਸ਼ਨਰ

03/23/2018 4:48:45 PM

ਨਵੀਂ ਦਿੱਲੀ— ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਾਰੇ ਪੈਂਡਿੰਗ ਮੁੱਦਿਆਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ, ਜਿਸ ਨਾਲ ਦੱਖਣੀ ਏਸ਼ੀਆ 'ਚ ਸ਼ਾਂਤੀ ਅਤੇ ਸਥਿਰਤਾ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ। ਮਹਿਮੂਦ ਨੇ ਕਿਹਾ ਕਿ ਪਾਕਿਸਤਾਨ-ਭਾਰਤ ਸਮੇਤ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਨਾਲ ਸ਼ਾਂਤੀਪੂਰਨ ਅਤੇ ਚੰਗੇ ਗੁਆਂਢੀ ਦਾ ਸੰਬੰਧ ਚਾਹੁੰਦਾ ਰਿਹਾ ਹੈ। ਪਾਕਿਸਤਾਨ ਦੇ ਰਾਸ਼ਟਰੀ ਦਿਵਲ ਮੌਕੇ ਪਾਕਿਸਤਾਨ ਉੱਚ ਕਮਿਸ਼ਨ 'ਚ ਦੇਸ਼ ਦਾ ਝੰਡਾ ਲਹਿਰਾਉਂਦੇ ਹੋਏ ਮਹਿਮੂਦ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤੀ ਅਤੇ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਲਈ ਜਗ੍ਹਾ ਹੋਵੇਗੀ, ਜੋ ਦੋਹਾਂ ਦੇਸ਼ਾਂ ਦਰਮਿਆਨ ਮਤਭੇਦਾਂ ਨੂੰ ਸੁਲਝਾਉਣ ਅਤੇ ਦੋ-ਪੱਖੀ ਸੰਬੰਧ ਵੱਲ ਅੱਗੇ ਵਧਣ 'ਚ ਮਦਦ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਦੂਜੇ ਦੇਸ਼ਾਂ ਨਾਲ ਸੰਬੰਧ ਦੇ ਮਾਮਲੇ 'ਚ ਖਾਸ ਤੌਰ 'ਤੇ ਏਸ਼ੀਆ 'ਚ ਪਾਕਿਸਤਾਨ ਆਪਣੇ ਗੁਆਂਢੀਆਂ ਨਾਲ ਸ਼ਾਂਤੀਪੂਰਨ ਸੰਬੰਧ ਰੱਖਣ ਦੀ ਨੀਤੀ ਦੀ ਪਾਲਣਾ ਕਰਨਾ ਜਾਰੀ ਰੱਖੇ ਹੋਏ ਹਨ। ਪਾਕਿਸਤਾਨ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਨਾਲ ਚੰਗੇ ਸੰਬੰਧ ਚਾਹੁੰਦਾ ਹੈ ਅਤੇ ਭਾਰਤ ਵੀ ਉਸ 'ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਸ ਤਰ੍ਹਾਂ ਦਾ ਸੰਬੰਧ ਸਮਾਨਤਾ ਅਤੇ ਆਪਸੀ ਸਨਮਾਨ ਦੇ ਆਧਾਰ 'ਤੇ ਰੱਖਣਾ ਚਾਹੁੰਦਾ ਹੈ। ਪਾਕਿਸਤਾਨ ਰਾਜਦੂਤ ਨੇ ਕਿਹਾ,''ਅਸੀਂ ਹਮੇਸ਼ਾ ਸਾਰੇ ਪੈਂਡਿੰਗ ਮੁੱਦਿਆਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਮੰਗ ਕੀਤੀ ਹੈ ਅਤੇ ਅਸੀਂ ਮੰਨਦੇ ਹਾਂ ਕਿ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਦਾ ਹੱਲ ਜੇਕਰ ਗੱਲਬਾਤ ਰਾਹੀਂ ਨਿਕਲੇ ਤਾਂ ਇਸ ਨਾਲ ਦੱਖਣੀ ਏਸ਼ੀਆ 'ਚ ਸ਼ਾਂਤੀ, ਸਥਿਰਤਾ ਅਤੇ ਤਰੱਕੀ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 1947 'ਚ ਆਜ਼ਾਦ ਹੋਣ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਨੂੰ ਇਸ ਸਾਲ ਆਜ਼ਾਦ ਹੋਏ 70 ਸਾਲ ਹੋ ਗਏ ਹਨ। ਹੁਣ ਇਸ 'ਤੇ ਮੰਥਨ ਕੀਤੇ ਜਾਣ ਦੀ ਲੋੜ ਹੈ ਕਿ ਪਿਛਲੇ 70 ਸਾਲ ਕਿਵੇਂ ਲੰਘ ਗਏ ਅਤੇ ਨਾਲ ਹੀ ਇਸ ਵਚਨਬੱਧਤਾ ਦੀ ਲੋੜ ਹੈ ਕਿ ਆਉਣ ਵਾਲੇ 70 ਸਾਲ ਵੱਖ ਹੋਣਗੇ।


Related News