ਆਸੀਆ ਅੰਦਰਾਬੀ ਨੇ ਕਿਹਾ ਭਾਰਤੀ ਉਪ ਮਹਾਂਦੀਪ ''ਚ ਹਰ ਮੁਸਲਮਾਨ ਪਾਕਿਸਤਾਨੀ

03/23/2018 4:04:16 PM

ਸ਼੍ਰੀਨਗਰ— ਕਸ਼ਮੀਰ 'ਚ ਵੱਖਵਾਦੀਆਂ ਦਾ ਅਸਲੀ ਚਿਹਰਾ ਇਕ ਵਾਰ ਫਿਰ ਤੋਂ ਸਾਹਮਣੇ ਆ ਗਿਆ ਹੈ। ਕੱਟੜਵਾਦੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ ਨੇ ਸ਼ੁੱਕਰਵਾਰ ਨੂੰ ਕਸ਼ਮੀਰ 'ਚ ਪਾਕਿਸਤਾਨੀ ਦਿਵਸ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਨੇ ਭਾਰਤ ਵਿਰੋਧੀ ਭਾਸ਼ਣ ਵੀ ਦਿੱਤਾ ਅਤੇ ਨਾਲ ਹੀ ਕਿਹਾ ਕਿ ਭਾਰਤੀ ਉਪ ਮਹਾਂਦੀਪ 'ਚ ਹਰ ਮੁਸਲਮਾਨ ਪਾਕਿਸਤਾਨੀ ਹੈ। ਪਾਕਿਸਤਾਨ ਅੱਜ ਦਾ ਦਿਵਸ ਪਾਕਿਸਤਾਨੀ ਸੰਵਿਧਾਨ ਦੇ ਪਾਸ ਹੋਣ ਦੀ ਖੁਸ਼ੀ 'ਚ ਮਨਾਉਂਦੇ ਹਨ, ਜਿਸ ਦਾ ਸਮਰਥਨ ਕਸ਼ਮੀਰ ਦੇ ਵੱਖਵਾਦੀਆਂ ਨੇਤਾ ਵੀ ਕਰਦੇ ਹਨ।


ਪਾਕਿਸਤਾਨ ਲਈ ਆਪਣੇ ਪ੍ਰੇਮ ਨੂੰ ਉਜਾਗਰ ਕਰਦੇ ਹੋਏ ਆਸੀਆ ਅੰਦਰਾਬੀ ਨੇ ਨਾ ਸਿਰਫ ਆਪਣੇ ਸੰਗਠਨ ਨਾਲ ਮਿਲ ਕੇ ਪਾਕਿਸਤਾਨੀ ਦਿਵਸ ਮਨਾਇਆ, ਬਲਕਿ ਪਾਕਿਸਤਾਨ ਦੇ ਝੰਡੇ ਲਹਿਰਾਏ ਅਤੇ ਕਿਹਾ ਕਿ ਹਰ ਮੁਸਲਮਾਨ ਪਾਕਿਸਤਾਨੀ ਹਨ। ਉਨ੍ਹਾਂ ਨੇ ਕਿਹਾ ਕਿ ਪਕਿਸਤਾਨ ਦਾ ਨਿਰਮਾਣ ਰਾਸ਼ਟਰ ਦੇ ਆਧਾਰ 'ਤੇ ਨਹੀਂ ਹੋਇਆ ਸੀ, ਬਲਕਿ ਪਾਕਿਸਤਾਨ ਮੁਸਲਮਾਨ ਦੇਸ਼ ਹੈ ਅਤੇ ਇਸਲਾਮ ਨੂੰ ਮਨਦੇ ਹਨ ਅਤੇ ਇਸ ਲਈ ਪਾਕਿਸਤਾਨ ਦਾ ਨਿਰਮਾਣ ਹੋਇਆ ਸੀ।
ਇਸ ਨਾਲ ਹੀ ਪੁਲਸ ਦੇ ਇਕ ਅਧਿਕਾਰੀ ਨੇ ਅੰਦਰਾਬੀ ਦੇ ਖਿਲਾਫ ਮਾਮਲਾ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ, ਅੰਦਰਾਬੀ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆ ਨਿਰੋਧਕ ਕਾਨੂੰਨ ਦੀ ਧਾਰਾ 13 ਤਹਿਤ ਮਾਮਲਾ ਦਰਜ ਹੋਇਆ ਹੈ।

 


Related News