ਆਸਟਰੇਲੀਆ ਦੇ ਸਮੁੰਦਰ 'ਚ ਸੈਲੇਨਾ ਗੋਮੇਜ਼ ਨੇ ਬਿਕਨੀ ਪਹਿਨ ਦਿਖਾਈਆਂ ਹੌਟ ਅਦਾਵਾਂ

3/23/2018 2:29:26 PM

ਸਿਡਨੀ (ਬਿਊਰੋ)— ਸੈਲੇਨਾ ਗੋਮੇਜ਼ ਟਰੋਲਰਜ਼ ਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨ ਦੇ ਰਹੀ ਹੈ। 25 ਸਾਲ ਦੀ ਸੈਲੇਨਾ ਗੋਮੇਜ਼ ਨੂੰ ਕਿਡਨੀ ਦੇ ਆਪ੍ਰੇਸ਼ਨ ਤੋਂ ਬਾਅਦ ਪਹਿਲੀ ਵਾਰ ਬਿਕਨੀ 'ਚ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੈਲੇਨਾ ਇਨ੍ਹੀਂ ਦਿਨੀਂ ਆਸਟਰੇਲੀਆ ਦੇ ਸਿਡਨੀ ਸ਼ਹਿਰ 'ਚ ਹੈ।
PunjabKesari
ਦੱਸਣਯੋਗ ਹੈ ਕਿ ਪਿਛਲੇ ਸਾਲ ਸੈਲੇਨਾ ਦੀ ਕਿਡਨੀ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਨਾਲ ਪਬਲਿਕ ਪਲੇਸ 'ਤੇ ਨਹੀਂ ਦੇਖਿਆ ਗਿਆ ਸੀ। ਸੈਲੇਨਾ ਗੋਮੇਜ਼ ਨੂੰ ਉਸ ਦੀਆਂ ਬੋਲਡ ਤਸਵੀਰਾਂ ਲਈ ਕਾਫੀ ਟਰੋਲ ਕੀਤਾ ਜਾਂਦਾ ਹੈ।
PunjabKesari
ਇਸ ਦੇ ਬਾਵਜੂਦ ਸੈਲੇਨਾ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੈਲੇਨਾ ਨੇ ਟਰੋਲਰਜ਼ ਨੂੰ ਇਕ ਬਾਡੀ-ਪਾਜ਼ੇਟਿਵ ਮੈਸੇਜ ਲਿਖ ਕੇ ਜਵਾਬ ਦਿੱਤਾ ਸੀ।
PunjabKesari
ਬੀਤੇ ਦਿਨੀਂ ਸੈਲੇਨਾ ਨੂੰ ਉਸ ਦੇ ਪ੍ਰੇਮੀ ਦਿ ਵੀਕੈਂਡ ਨਾਲ ਬ੍ਰੇਕਅੱਪ ਹੋਣ ਤੋਂ ਬਾਅਦ ਉਸ ਦੇ ਸਾਬਕਾ ਪ੍ਰੇਮੀ ਜਸਟਿਨ ਬੀਬਰ ਨਾਲ ਦੇਖਿਆ ਗਿਆ ਸੀ।
PunjabKesari
ਇਸ ਵਿਚਾਲੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਕ ਦੌਰ 'ਚ ਇਕ-ਦੂਜੇ ਦੇ ਦੀਵਾਨੇ ਰਹੇ ਸੈਲੇਨਾ ਤੇ ਬੀਬਰ ਇਕ ਵਾਰ ਮੁੜ ਪਿਆਰ 'ਚ ਪਾਗਲ ਹੋਣ ਲਈ ਤਿਆਰ ਹਨ ਜਾਂ ਨਹੀਂ।​​​​​​​​​​​​​​​​​​​​​



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News